ਭਾਰਤ-ਕੈਨੇਡਾ ਵਿਵਾਦ ਵਿਚਾਲੇ ਜਲੰਧਰ 'ਚ ਵੀਜ਼ਾ ਅਰਜ਼ੀਆਂ ਸਬੰਧੀ ਅਹਿਮ ਖ਼ਬਰ
Wednesday, Oct 25, 2023 - 03:19 PM (IST)
ਜਲੰਧਰ- ਭਾਰਤ ਤੋਂ ਕੈਨੇਡਾ ਦੇ 41 ਡਿਪਲੋਮੈਟਾਂ ਦੀ ਵਾਪਸੀ ਮਗਰੋਂ ਵੀਜ਼ਾ ਦੇਣ ਵਾਲੇ ਵੀਜ਼ਾ ਫੈਸੀਲਿਟੇਸ਼ਨ ਸੈਂਟਰ (ਵੀ. ਐੱਫ਼. ਐੱਸ) ਗਲੋਬਲ ਵਿਚ ਬਾਇਓਮੈਟ੍ਰਿਕ ਅਤੇ ਪਾਸਪੋਰਟ ਸਬਮਿਸ਼ਨ ਵਾਲੇ ਲੋਕਾਂ ਦੀ ਭੀੜ ਵੱਧ ਗਈ ਹੈ। ਕੈਨੇਡਾ ਵੱਲੋਂ ਵੀਜ਼ਾ ਐਪਲੀਕੇਸ਼ਨ ਸਬਮਿਸ਼ਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੈ। ਜਲੰਧਰ ਦੇ ਨਕੋਦਰ ਚੌਂਕ ਸਥਿਤ ਵੀ. ਐੱਫ਼. ਐੱਸ. ਗਲੋਬਲ ਦਫ਼ਤਰ ਵਿਚ ਇਸ ਦੇ ਲਈ ਅਪੁਆਇੰਟਮੈਂਟ ਮਿਲ ਰਹੀ ਹੈ। ਵੀ. ਐੱਫ਼. ਐੱਸ. ਗਲੋਬਲ ਨੇ ਵੀ ਸਾਫ਼ ਕੀਤਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਦਾ ਸੈਂਟਰ ਵਿਚ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੈ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਬੋਲੈਰੋ ਗੱਡੀ ਨੇ ਦਾਦੀ-ਪੋਤੀ ਨੂੰ ਕੁਚਲਿਆ, 3 ਸਾਲਾ ਬੱਚੀ ਦੀ ਦਰਦਨਾਕ ਮੌਤ
ਰੋਜ਼ਾਨਾ ਇਕ ਹਜ਼ਾਰ ਤੋਂ ਵੱਧ ਲੋਕ ਅਪੁਆਇੰਟਮੈਂਟ ਲੈ ਕੇ ਅਰਜੀਆਂ ਬਾਇਓਮੈਟ੍ਰਿਕ ਅਤੇ ਪਾਸਪੋਰਟ ਸਬਮਿਸ਼ਨ ਲਈ ਪਹੁੰਚ ਰਹੇ ਹਨ। ਵੀ.ਐੱਫ਼. ਐੱਸ. ਗਲੋਬਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਦਾ ਕੰਮ ਆਮ ਦਿਨਾਂ ਵਾਂਗ ਹੀ ਚੱਲ ਰਿਹਾ ਹੈ ਅਤੇ ਦੂਜੇ ਸੂਬਿਆਂ ਤੋਂ ਵੀ ਲੋਕ ਪਹੁੰਚ ਰਹੇ ਹਨ। ਦਰਅਸਲ ਚਾਰ ਦਿਨ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਾਮਲਿਆਂ ਦੇ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਭਾਰਤ ਨਾਲ ਚੱਲ ਰਹੇ ਵਿਵਾਦ ਦਾ ਅਸਰ ਵੀਜ਼ਾ ਪ੍ਰਕਿਰਿਆ 'ਤੇ ਵੀ ਪੈ ਸਕਦਾ ਹੈ। ਇਸ ਦੇ ਬਾਅਦ ਕੈਨੇਡਾ ਜਾਣ ਦੇ ਇਛੁੱਕ ਲੋਕਾਂ ਵਿਚ ਡਰ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਨਾਨੀ ਦੇ ਸਸਕਾਰ 'ਤੇ ਆਏ ਦੋਹਤੇ ਨੂੰ ਕੀਤਾ ਲਹੂ-ਲੁਹਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ