ਵਿਪਨ ਸ਼ਰਮਾ ਕਤਲ ਕਾਂਡ: ਗੈਂਗਸਟਰ ਸਾਰਜ ਮਿੰਟੂ ਅਦਾਲਤ 'ਚ ਪੇਸ਼, 7 ਦਿਨ ਦਾ ਮਿਲਿਆ ਪੁਲਸ ਰਿਮਾਂਡ

Wednesday, Mar 07, 2018 - 03:48 PM (IST)

ਜਲੰਧਰ(ਮ੍ਰਿਦੁਲ)— ਅੰਮ੍ਰਿਤਸਰ 'ਚ ਦਿਨ-ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤੇ ਗਏ ਹਿੰਦੂ ਸੰਘਰਸ਼ ਸੈਨਾ ਦੇ ਨੇਤਾ ਵਿਪਨ ਸ਼ਰਮਾ ਕਤਲ ਕਾਂਡ ਦੋਸ਼ੀ ਸਾਰਜ ਮਿੰਟੂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਸ ਨੂੰ 7 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ। ਪੁਲਸ ਵੱਲੋਂ ਅਦਾਲਤ ਕੋਲੋਂ 14 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਉਸ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਸਾਰਜ ਨੂੰ ਮੰਗਲਵਾਰ ਜਲੰਧਰ 'ਚ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। 

PunjabKesari
ਜ਼ਿਕਰਯੋਗ ਹੈ ਕਿ 30 ਅਕਤੂਬਰ 2017 ਨੂੰ ਵਿਪਨ ਸ਼ਰਮਾ ਦੀ ਅੰਮ੍ਰਿਤਸਰ-ਬਟਾਲਾ ਰੋਡ 'ਤੇ ਅਣਪਛਾਤੇ ਲੋਕਾਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਹਮਲਾਵਰਾਂ ਨੇ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ (45) 'ਤੇ ਗੋਲੀਆਂ ਚਲਾਈਆਂ ਸਨ, ਉਹ ਉਸ ਸਮੇਂ ਭਰਤ ਨਗਰ 'ਚ ਇਕ ਦੋਸਤ ਦੀ ਦੁਕਾਨ ਦੇ ਬਾਹਰ ਖੜ੍ਹੇ ਸਨ।

PunjabKesari


Related News