ਗਿਲਗਿਤ ਬਾਲਤਿਸਤਾਨ ’ਚ ਲੋਕਾਂ ਦਾ ਫ਼ੌਜ ਖ਼ਿਲਾਫ਼ ਪ੍ਰਦਰਸ਼ਨ, ਕਿਹਾ-ਇਕ ਇੰਚ ਜ਼ਮੀਨ ’ਤੇ ਵੀ ਨਹੀਂ ਕਰਨ ਦੇਣਗੇ ਕਬਜ਼ਾ
Sunday, Jan 01, 2023 - 11:09 AM (IST)
ਜਲੰਧਰ (ਇੰਟਰਨੈਸਨਲ ਡੈਸਕ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਗਿਲਗਿਤ ਬਾਲਤਿਸਤਾਨ ਵਿਚ ਪਾਕਿਸਤਾਨੀ ਫ਼ੌਜ ਅਤੇ ਆਈ. ਐੱਸ. ਆਈ. ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਪਾਕਿਸਤਾਨ ਸੁਰੱਖਿਆ ਏਜੰਸੀਆਂ ਅਤੇ ਫ਼ੌਜ ਦੇ ਜ਼ਮੀਨ ’ਤੇ ਕਬਜ਼ੇ ਤੋਂ ਬਾਅਦ ਗਿਲਗਿਤ ਬਾਲਤਿਸਤਾਨ ਦੋ ਲੋਕ ਬਹੁਤ ਭੜਕੇ ਹੋਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਸਥਾਨਕ ਲੋਕ ਫ਼ੌਜ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਗਿਲਗਿਤ ਦੇ ਮਿਨਾਵਰ ਪਿੰਡ ਵਿਚ ਸਥਾਨਕ ਨਿਵਾਸੀਆਂ ਦੀਆਂ ਜਾਇਦਾਦਾਂ ਨੂੰ ਡਿਗਾਉਣ ਗਿਲਗਿਤ ਸਕਾਊਟਸ ਅਤੇ ਪਾਕਿਸਤਾਨੀ ਫ਼ੌਜ ਦੇ ਜਵਾਨਾਂ ਨਾਲ ਸਥਾਨਕ ਲੋਕ ਭਿੜ ਗਏ। ਲੋਕਾਂ ਦਾ ਕਹਿਣਾ ਹੈ ਕਿ ਉਹ ਫ਼ੌਜ ਨੂੰ ਹੁਣ ਇਕ ਇੰਚ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕਰਨ ਦੇਣਗੇ।
ਇਹ ਵੀ ਪੜ੍ਹੋ : ਪੰਜਾਬ ’ਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜੀ, ਨਿਵੇਸ਼ ਦੇ ਅਨੁਕੂਲ ਨਹੀਂ ਸੂਬੇ ਦਾ ਮਾਹੌਲ: ਸੋਮ ਪ੍ਰਕਾਸ਼
ਕੀ ਕਹਿੰਦੇ ਹਨ ਪ੍ਰਦਰਸ਼ਨਕਾਰੀ
ਮੀਡੀਆ ਰਿਪੋਰਟ ਵਿਚ ਇਕ ਪ੍ਰਦਰਸ਼ਨਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਪਾਕਿਸਤਾਨ ਫ਼ੌਜ ਜ਼ਿੰਮੇਵਾਰ ਹੋਵੇਗੀ। ਮੁੱਖ ਸਕੱਤਰ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਆਉਣਾ ਚਾਹੀਦਾ ਹੈ, ਨਹੀਂ ਤਾਂ ਇਸ ਮਾਮਲੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਚੁੱਕਣਗੇ। ਸਥਾਨਕ ਨਿਵਾਸੀਆਂ ਨੇ ਪਾਕਿਸਤਾਨੀ ਫ਼ੌਜ ’ਤੇ ਗਿਲਗਿਤ ਬਾਲਤਿਸਤਾਨ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਨੂੰ ਲਾਭ ਲਈ ਵਿਵਸਥਿਤ ਰੂਪ ਨਾਲ ਦਬਾਉਣ ਦਾ ਦੋਸ਼ ਲਗਾਇਆ ਹੈ।
ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਆਉਂਦੀ ਹੈ ਅਤੇ ਸਾਡੇ ’ਤੇ ਹਮਲਾ ਕਰਦੀ ਹੈ। ਉਹ ਸਾਡੀ ਜਾਇਦਾਦ ’ਤੇ ਕਬਜ਼ਾ ਕਰ ਲੈਂਦੇ ਹਨ। ਅਸੀਂ ਬਿਨਾਂ ਕਿਸੇ ਮੁਆਵਜ਼ੇ ਦੇ 12,000 ਕਨਾਲ ਜ਼ਮੀਨ ਪਹਿਲਾਂ ਹੀ ਦੇ ਦਿੱਤੀ ਹੈ। ਅਸੀਂ ਉਨ੍ਹਾਂ ਨੂੰ ਇਸ ਇੰਚ ਹੋਰ ਦੇਣ ਨੂੰ ਤਿਆਰ ਨਹੀਂ ਹਾਂ।
ਇਹ ਵੀ ਪੜ੍ਹੋ : ਪਤੀ ਨੇ ਪ੍ਰੇਮੀ ਨਾਲ ਰੰਗੇ ਹੱਥੀਂ ਫੜੀ ਪਤਨੀ, ਹੋਟਲ ਬਾਹਰ ਹੋਇਆ ਜੰਮ ਕੇ ਹੰਗਾਮਾ, ਵੇਖੋ ਵੀਡੀਓ
ਲੋਕ ਕਰ ਰਹੇ ਹਨ ਪ੍ਰਦਰਸ਼ਨshi
ਕਈ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਫ਼ੌਜ ਨੂੰ ਗੋਲੀ ਖਾਣ ਲਈ ਤਿਆਰ ਹਨ, ਪਰ ਆਪਣੀ ਜ਼ਮੀਨ ਦਾ ਇਕ ਇੰਚ ਵੀ ਦੇਣ ਨੂੰ ਤਿਆਰ ਨਹੀਂ ਹਾਂ। ਪ੍ਰਦਰਸ਼ਨਕਾਰੀਆਂ ਵਿਚੋਂ ਇਕ ਨੇ ਕਿਹਾ ਕਿ ਇਹ ਸਾਡੀ ਜੱਦੀ ਜ਼ਮੀਨ ਹੈ। ਅਸੀਂ ਬਿਨਾਂ ਕਿਸੇ ਕੀਮਤ ਦੇ ਇਹ ਜ਼ਮੀਨ ਨਹੀਂ ਦੇਵਾਂਗੇ। ਗਿਲਗਿਤ ਬਾਲਤਿਸਤਾਨ ਦੇ ਲੋਕਾਂ ਨੂੰ ਆਪਣੇ ਮਾਮਲਿਆਂ ਵਿਚ ਇਸਲਾਮਾਬਾਦ ਵੱਲੋਂ ਦਖ਼ਲ ਦੇਣ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਜਾਇਜ਼ ਟੈਕਸ, ਮਹਿੰਗਾਈ ਅਤੇ ਵਧਦੀ ਬੇਰੋਜ਼ਗਾਰੀ ਕਾਰਨ ਇਸ ਖੇਤਰ ਵਿਚ ਪਾਕਿਸਤਾਨ ਵਿਰੋਧੀ ਭਾਵਨਾਵਾਂ ਵੀ ਵਧ ਰਹੀਆਂ ਹਨ।
ਲੋਕ ਅਧਿਕਾਰਾਂ ਤੋਂ ਵਾਂਝੇ
ਪੀ. ਓ. ਕੇ. ਦੇ ਨਿਵਾਸੀਆਂ ਖਿਲਾਫ ਅੱਤਿਆਚਾਰ ਇਸ ਖੇਤਰ ਵਿਚ ਵਿਆਪਕ ਹਨ। ਪੀ. ਓ. ਕੇ. ਵਿਚ ਲੋਕ ਮਹਿੰਗੀ ਅਤੇ ਬੁਨੀਆਦੀ ਸਹੂਲਤਾਂ ਦੀ ਕਮੀ ਕਾਰਨ ਬੁਨੀਆਦੀ ਅਧਿਕਾਰਾਂ ਤੋਂ ਵਾਂਝੇ ਹਨ। ਮੌਲਿਕ ਅਧਿਕਾਰਾਂ ਦੀ ਮੰਗ ਨੂੰ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਦੇ ਡੰਡਿਆਂ ਨਾਲ ਪੂਰਾ ਕੀਤਾ ਜਾਂਦਾ ਹੈ। ਇਸ ਹਫਤੇ ਦੀ ਸ਼ੁਰੂਾਤ ਵਿਚ ਮਨੁੱਖੀ ਅਧਿਕਾਰ ਵਰਕਰ ਅਤੇ ਯੂਨਾਈਟਿਡ ਕਸ਼ਮੀਰ ਪੀਪੁਲਸ ਨੈਸ਼ਨਲ ਪਾਰਟੀ (ਯੂ. ਕੇ. ਪੀ. ਐੱਨ. ਪੀ.) ਦੇ ਪ੍ਰਧਾਨ ਸ਼ੌਕਤ ਅਲੀ ਕਸ਼ਮੀਰੀ ਨੇ ਗਿਲਗਿਤ ਬਾਲਤਿਸਤਾਨ ਵਿਚ ਬੁਨੀਆਦੀ ਅਧਿਕਾਰਾਂ ਤੋਂ ਵਾਂਝੇ ਹੋਣ ’ਤੇ ਚਿੰਤਾ ਪ੍ਰਗਟਾਈ ਸੀ।
ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਵਿਖੇ 3 ਭੈਣਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ