ਸਮਾਜ ਲਈ ਖ਼ਤਰਨਾਕ ਹੈ ਬੱਚਿਆਂ ਦੇ ਕੇਕ ’ਤੇ ਬੰਦੂਕ, ਗੋਲ਼ੀਆਂ, ਟੈਂਕ ਤੇ ਤੋਪ ਵਰਗੀਆਂ ਹਿੰਸਕ ਤਸਵੀਰਾਂ

Friday, Jul 26, 2024 - 12:46 PM (IST)

ਸਮਾਜ ਲਈ ਖ਼ਤਰਨਾਕ ਹੈ ਬੱਚਿਆਂ ਦੇ ਕੇਕ ’ਤੇ ਬੰਦੂਕ, ਗੋਲ਼ੀਆਂ, ਟੈਂਕ ਤੇ ਤੋਪ ਵਰਗੀਆਂ ਹਿੰਸਕ ਤਸਵੀਰਾਂ

ਜਲੰਧਰ (ਇੰਟ.)-ਦੇਸ਼ ਵਿਚ ਬੱਚਿਆਂ ਦੇ ਕੇਕ ’ਤੇ ਬੰਦੂਕਾਂ ਅਤੇ ਹਿੰਸਕ ਤਸਵੀਰਾਂ ਦਾ ਵਧਦਾ ਰੁਝਾਨ ਸਮਾਜ ਲਈ ਘਾਤਕ ਸਾਬਤ ਹੁੰਦਾ ਜਾ ਰਿਹਾ ਹੈ। ਛੋਟੇ ਬੱਚਿਆਂ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਮਾਪੇ ਬਰਥ ਡੇਅ ਕੇਕ ’ਤੇ ਬੰਦੂਕਾਂ, ਗੋਲ਼ੀਆਂ, ਟੈਂਕਾਂ ਅਤੇ ਤੋਪਾਂ ਬਣਵਾ ਕੇ ਲਿਆਉਂਦੇ ਹਨ, ਜੋ ਉਨ੍ਹਾਂ ’ਚ ਅੱਗੇ ਚੱਲ ਕੇ ਹਿੰਸਾ ਦੀ ਪ੍ਰਵਿਰਤੀ ਨੂੰ ਉਤਸ਼ਾਹ ਦਿੰਦਾ ਹੈ।

ਪਿਸਟਲ ਅਤੇ ਤਲਵਾਰ ਨਾਲ ਕੇਕ ਕੱਟਣ ਦੀਆਂ ਘਟਨਾਵਾਂ
ਇਸ ਦੀਆਂ ਕਈ ਉਦਾਹਰਣਾਂ ਦੇਸ਼ ’ਚ ਸਾਹਮਣੇ ਆ ਚੁੱਕੀਆਂ ਹਨ। ਕਰੀਬ ਦੋ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿਚ ਕੇਕ ’ਤੇ ਬਲਦੀ ਮੋਮਬੱਤੀ ਨੂੰ ਬੁਝਾਉਣ ਲਈ ਫੂਕ ਨਹੀਂ ਮਾਰੀ ਜਾ ਰਹੀ ਸੀ, ਸਗੋਂ ਗੋਲ਼ੀਆਂ ਚਲਾਈਆਂ ਜਾ ਰਹੀਆਂ ਸਨ। ਜਨਮ ਦਿਨ ’ਤੇ ਦੋਸਤਾਂ ਨਾਲ ਮਿਲ ਕੇ ਕੇਕ ਕੱਟਣ ਅਤੇ ਹਵਾਈ ਫਾਇਰ ਕਰਕੇ ਖੁਸ਼ੀਆਂ ਮਨਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਦੇ ਕਈ ਮਾਮਲੇ ਦੇਸ਼ ’ਚ ਦਰਜ ਹੋ ਚੁੱਕੇ ਹਨ। ਕਹਿਣ ਦਾ ਮਤਲਬ ਇਹ ਹੈ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਆਧਾਰ ਬੱਚਿਆਂ ਦੇ ਕੇਕ ’ਤੇ ਹਿੰਸਕ ਤਸਵੀਰਾਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਰੂਹ ਕੰਬਾਊ ਵਾਰਦਾਤ, ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਵੱਢ ਦਿੱਤੇ 2 ਨੌਜਵਾਨ

ਮਾਪੇ ਵੀ ਕਾਫ਼ੀ ਹੱਦ ਤੱਕ ਜ਼ਿੰਮੇਵਾਰ
ਇਨ੍ਹਾਂ ਸਾਰੀਆਂ ਘਟਨਾਵਾਂ ਲਈ ਬੱਚਿਆਂ ਦੇ ਮਾਪੇ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਨ। ਸੀਨੀਅਰ ਪੱਤਰਕਾਰ ਕਸ਼ਮਾ ਸ਼ਰਮਾ ਆਪਣੇ ਇਕ ਲੇਖ ’ਚ ਕਹਿੰਦੀ ਹੈ ਕਿ ਟੀ. ਵੀ. ਸ਼ੋਅ, ਵੀਡੀਓ ਗੇਮਸ ਅਤੇ ਫ਼ਿਲਮਾਂ ਬੱਚਿਆਂ ਨੂੰ ਹਿੰਸਾ ਵੱਲ ਆਕਰਸ਼ਿਤ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਮਨ ’ਚ ਹਿੰਸਕ ਤਸਵੀਰਾਂ ਦਾ ਪ੍ਰਭਾਵ ਵਧਦਾ ਹੈ। ਅਜਿਹੇ ਕੇਕ ਥੀਮ ਬੱਚਿਆਂ ਨੂੰ ਜਨਮ ਦਿਨ ਦੇ ਮੌਕੇ ਆਕਰਸ਼ਿਤ ਕਰਦੇ ਹਨ ਪਰ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਉਹ ਲਿਖਦੀ ਹੈ ਕਿ ਭਾਵੇਂ ਬਚਪਨ ’ਚ ਕਈ ਬੱਚੇ ਬੰਦੂਕਾਂ, ਗੋਲ਼ੀਆਂ ਅਤੇ ਬੰਦੂਕ ਦੇ ਆਕਾਰ ਦੀਆਂ ਪਿਚਕਾਰੀਆਂ ਆਦਿ ਨਾਲ ਖੇਡਦੇ ਹਨ। ਬੰਦੂਕਾਂ ਨੂੰ ਲੈ ਕੇ ਤਾਂ ਕਈ ਆਨਲਾਈਨ ਸਾਈਟਸ ਵੀ ਹਨ ਪਰ ਇਨ੍ਹਾਂ ਚੀਜ਼ਾਂ ਦਾ ਖਾਣ-ਪੀਣ ਦੀਆਂ ਵਸਤੂਆਂ ’ਚ ਦਿਸਣਾ ਕਾਫ਼ੀ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਦੇ ਬਰਥ ਡੇਅ ਕੇਕ ’ਤੇ ਹਿੰਸਕ ਤਸਵੀਰਾਂ ਬਣਾਉਣਾ ਇਕ ਗੰਭੀਰ ਮੁੱਦਾ ਹੈ ਜੋ ਉਨ੍ਹਾਂ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ’ਤੇ ਨਾਂਹ-ਪੱਖੀ ਪ੍ਰਭਾਵ ਪਾ ਸਕਦਾ ਹੈ।

ਸਾਕਾਰਤਮਕ ਅਤੇ ਸਿੱਖਿਆਤਮਕ ਬਦਲ ਜ਼ਰੂਰੀ
ਉਹ ਕਹਿੰਦੀ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਮਾਤਾ-ਪਿਤਾ ਖੁਦ ਹੀ ਹਿੰਸਾ ਨੂੰ ਹੱਲਾਸ਼ੇਰੀ ਦੇ ਰਹੇ ਹਨ। ਇਨ੍ਹਾਂ ਚੀਜ਼ਾਂ ’ਤੇ ਲਗਾਮ ਲਾਉਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ’ਚ ਬਹੁਤ ਮਾੜੇ ਨਤੀਜੇ ਦੇਖਣ ਨੂੰ ਮਿਲਣਗੇ। ਮਾਪਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਬੱਚਾ ਹੁਣ ਤੋਂ ਆਪਣੇ ਆਲੇ-ਦੁਆਲੇ ਸਿਰਫ਼ ਮਾਰਨ-ਕੁੱਟਣ ਦੀਆਂ ਚੀਜ਼ਾਂ ਵੇਖਦਾ ਹੈ ਤਾਂ ਉਹ ਕਦੇ ਨਾ ਕਦੇ ਉਨ੍ਹਾਂ ਦੀ ਵਰਤੋਂ ਵੀ ਕਰਨਾ ਚਾਹੇਗਾ। ਇਸ ਲਈ ਬੱਚਿਆਂ ਲਈ ਹਿੰਸਕ ਥੀਮਸ ਤੋਂ ਬਚਣਾ ਅਤੇ ਸਾਕਾਰਾਤਮਕ ਅਤੇ ਸਿੱਖਿਆਤਮਕ ਬਦਲਾਂ ਦੀ ਚੋਣ ਕਰਨਾ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਇਕ ਦਰਜਨ ਦੇ ਕਰੀਬ ਹਮਲਾਵਰਾਂ ਨੇ ਡੇਰੇ ਦੇ ਸੇਵਾਦਾਰ 'ਤੇ ਕੀਤਾ ਹਮਲਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News