ਸ਼ਰਾਬ ਮਾਫ਼ੀਆ ਤੇ ਸ਼ਰਾਬ ਠੇਕੇਦਾਰ ਵਿਚਾਲੇ ਹੋਈ ਹਿੰਸਕ ਝੜਪ ਦਰਮਿਆਨ ਚੱਲੀਆਂ ਗੋਲੀਆਂ
Sunday, Sep 10, 2023 - 11:13 AM (IST)
ਕਪੂਰਥਲਾ - ਕਪੂਰਥਲਾ 'ਚ ਸ਼ਰਾਬ ਮਾਫੀਆ ਅਤੇ ਸ਼ਰਾਬ ਦੇ ਠੇਕੇਦਾਰਾਂ ਵਿਚਾਲੇ ਹਿੰਸਕ ਲੜਾਈ ਹੋਣ ਦੀ ਜਾਣਕਾਰੀ ਮਿਲੀ ਹੈ। ਦੋ ਦਿਨ ਪਹਿਲਾਂ ਜਲੋਖਾਨਾ ਚੌਕ ਵਿੱਚ ਦੋਨਾਂ ਦਰਮਿਆਨ ਹੋਏ ਝਗੜੇ ਦੌਰਾਨ ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਬਾਅਦ ਬੀਤੀ ਦੇਰ ਰਾਤ ਸੁੰਦਰ ਨਗਰ ਇਲਾਕੇ ਵਿਚ ਸ਼ਰਾਬ ਤਸਕਰਾਂ ਨੇ ਇੱਕ ਸ਼ਰਾਬ ਠੇਕੇਦਾਰ ਦੇ ਮੁਲਾਜ਼ਮ ਨੂੰ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਜ਼ਖਮੀ ਮੁਲਾਜ਼ਮ ਰਾਹੁਲ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਆਈਆਈਟੀ ਬੰਬਈ 'ਚ ਟੁੱਟਿਆ ਪਲੇਸਮੈਂਟ ਦਾ ਰਿਕਾਰਡ, ਵਿਦਿਆਰਥੀਆਂ ਨੂੰ ਮਿਲਿਆ 3.7 ਕਰੋੜ ਸੈਲਰੀ ਪੈਕੇਜ
ਠੇਕੇਦਾਰ ਰਿੱਕੀ ਵਾਲੀਆ ਨੇ ਦੱਸਿਆ ਕਿ ਜਦੋਂ ਉਹ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਤਾਂ ਦੋਸ਼ੀਆਂ ਨੇ ਉਸ 'ਤੇ ਸਿੱਧੀ ਗੋਲੀ ਚਲਾ ਦਿੱਤੀ। ਜਿਸ ਵਿਚ ਉਸ ਦਾ ਬਚਾਅ ਹੋ ਗਿਆ। ਸ਼ਰਾਬ ਦੇ ਠੇਕੇਦਾਰ ਗੋਪੀ ਨਿਹੰਗ ਨੇ ਦੱਸਿਆ ਕਿ ਰਾਤ ਕਰੀਬ 9.30 ਵਜੇ ਉਹ ਅੰਮ੍ਰਿਤਸਰ ਰੋਡ ’ਤੇ ਪੈਟਰੋਲ ਪੰਪ ’ਤੇ ਖੜ੍ਹਾ ਸੀ। ਫਿਰ ਉਸ ਨੇ ਆਪਣੇ ਮੁਲਾਜ਼ਮ ਰਾਹੁਲ ਕੁਮਾਰ ਵਾਸੀ ਸ਼ੇਖੂਪੁਰ ਨੂੰ ਘਰ ਜਾਣ ਲਈ ਕਿਹਾ। ਘਰ ਜਾਂਦੇ ਸਮੇਂ ਰਾਹੁਲ ਜਦੋਂ ਸੁੰਦਰ ਨਗਰ ਨੇੜੇ ਪਹੁੰਚਿਆ ਤਾਂ ਚਾਰ ਸ਼ਰਾਬ ਤਸਕਰਾਂ ਨੇ ਉਸ ਨੂੰ ਰੋਕ ਲਿਆ, ਹੱਥ-ਪੈਰ ਬੰਨ੍ਹ ਕੇ ਕੁੱਟਮਾਰ ਕੀਤੀ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਾਹੁਲ ਨੇ ਦੱਸਿਆ ਕਿ ਉਸ ਦੇ ਗਲੇ ਵਿੱਚ ਰੱਸੀ ਪਾ ਕੇ ਉਸ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ।
ਇਹ ਵੀ ਪੜ੍ਹੋ : ਭਾਰਤ-ਅਮਰੀਕਾ ਨੇ ਸੁਲਝਾ ਲਿਆ ਵਿਸ਼ਵ ਵਪਾਰ ਸੰਗਠਨ ਦਾ ਆਖ਼ਰੀ ਵਿਵਾਦ
ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਠੇਕੇਦਾਰ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਮੁਲਾਜ਼ਮ ਰਾਹੁਲ ਕੁਮਾਰ ਨੂੰ ਜ਼ਰੂਰੀ ਕੰਮ ਲਈ ਭੇਜਿਆ ਸੀ, ਜਦੋਂ ਉਹ ਕਾਫ਼ੀ ਸਮੇਂ ਬਾਅਦ ਵੀ ਵਾਪਸ ਨਹੀਂ ਆਇਆ ਤਾਂ ਇਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਹ ਹੱਥ-ਪੈਰ ਬੰਨ੍ਹੇ ਹੋਏ ਪਲਾਟ 'ਚੋਂ ਬਰਾਮਦ ਹੋਇਆ। ਪੁਲਸ ਵੱਲੋਂ ਜ਼ਖਮੀ ਰਾਹੁਲ ਕੁਮਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਚੀਨ ਦੀ ਅਰਥਵਿਵਸਥਾ ਦਾ ਬਰਬਾਦੀ ਵੱਲ ਇਕ ਹੋਰ ਕਦਮ, ਹੁਣ ਇੱਕੋ ਸਮੇਂ ਲੱਗੇ ਦੋ ਝਟਕਿਆਂ ਨਾਲ ਹਿੱਲਿਆ ਡ੍ਰੈਗਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8