ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

05/17/2022 12:44:13 PM

ਮਲੋਟ : ਮਲੋਟ ਵਿਖੇ ਇਕ ਵਿਅਕਤੀ ਵਲੋਂ 12 ਸਾਲਾ ਨਾਬਾਲਿਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਟੀ ਪੁਲਸ ਹਰਕਤ ਵਿਚ ਆ ਗਈ ਹੈ | ਘਟਨਾ ਨੂੰ 10 ਦਿਨ ਲੰਘ ਜਾਣ ਦੇ ਬਾਵਜੂਦ ਵੀ ਲੜਕੇ ਅਤੇ ਉਸਦੀ ਮਾਂ ਦੇ ਸਰੀਰ ’ਤੇ ਡੰਡਿਆਂ ਦੇ ਨਿਸ਼ਾਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਦੋਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਹੈ | ਪੁਲਸ ਵੱਲੋਂ ਕੁੱਟਮਾਰ ਦਾ ਸ਼ਿਕਾਰ ਲੜਕੇ ਅਤੇ ਉਸਦੀ ਮਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ |

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਇਸ ਸਬੰਧੀ ਪੁਲਸ ਦੀ ਹਾਜ਼ਰੀ ਵਿਚ ਪੱਤਰਕਾਰਾਂ ਨੂੰ ਰੂਪਨਗਰ ਵਾਸੀ ਦੇਵੀ ਨਾਮਕ ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲੋਂ ਵੱਖ ਰਹਿ ਰਹੀ ਹੈ ਅਤੇ ਉਸਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚੋਂ ਲੜਕੀ ਹੋਸਟਲ ਵਿਚ ਪੜ੍ਹਦੀ ਹੈ, ਜਦਕਿ 12 ਤੇ 6 ਸਾਲਾ ਦੋ ਲੜਕੇ ਹਨ | ਪਿਛਲੇ 7 ਸਾਲਾਂ ਤੋਂ ਅਰਸ਼ਦੀਪ ਸਿੰਘ ਵਾਸੀ ਸਰਾਵਾਂ ਬੋਦਲਾਂ ਉਸ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੀ ਹੈ। ਅਰਸ਼ਦੀਪ ਦਾ ਪਿਛਲੇ ਸਾਲ ਦਸੰਬਰ ਵਿਚ ਵਿਆਹ ਹੋ ਗਿਆ ਪਰ ਫਿਰ ਵੀ ਉਸਦਾ ਮੇਰੇ ਘਰ ਆਉਣਾ-ਜਾਣਾ ਹੈ ।10 ਦਿਨ ਪਹਿਲਾਂ ਉਹ ਆਪਣੀ ਪਤਨੀ ਨਾਲ ਸਾਡੇ ਘਰ ਆਇਆ ਤਾਂ ਮੇਰੇ 12 ਸਾਲਾ ਲੜਕੇ ਦਾ ਉਸਦੀ ਪਤਨੀ ਨੂੰ ਹੱਥ ਲੱਗ ਗਿਆ। ਇਸ ਗੱਲ ਨੂੰ ਲੈ ਕੇ ਉਹ ਵਹਿਸ਼ੀਪੁਣੇ ’ਤੇ ਉਤਰ ਆਇਆ ਅਤੇ ਉਸਨੇ ਡੰਡਿਆਂ ਨਾਲ ਲੜਕੇ ਨੂੰ ਕੁੱਟਿਆ ਅਤੇ ਖੁਦ ਹੀ ਇਸ ਦੀ ਵੀਡੀਓ ਬਣਾਈ | ਉਕਤ ਵਿਅਕਤੀ ਨੇ ਇਸ ਮਾਮਲੇ ਸਬੰਧੀ ਚੁੱਪ ਰਹਿਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ਜੇਕਰ ਰੌਲਾ ਪਾਇਆ ਤਾਂ ਲੜਕਿਆਂ ਦੇ ਹੱਥ-ਪੈਰ ਤੋੜ ਕੇ ਭੀਖ ਮੰਗਣ ’ਤੇ ਲਗਾ ਦੇਵੇਗਾ | ਇਸ ਕਰਕੇ ਔਰਤ ਇੰਨੇ ਦਿਨ ਚੁੱਪ ਰਹੀ ਪਰ ਵਾਇਰਲ ਵੀਡੀਓ ਨੇ ਮਾਮਲਾ ਜਨਤਕ ਕਰ ਦਿੱਤਾ |

ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ

ਵੀਡੀਓ ਵਿਚ ਵੀ ਔਰਤ ਬੱਚੇ ਨੂੰ ਨਾ ਮਾਰਨ ਲਈ ਕਰ ਰਹੀ ਹੈ ਤਰਲੇ

ਇਸ ਵੀਡੀਓ ਵਿਚ ਉਕਤ ਵਿਅਕਤੀ ਡੰਡਿਆਂ ਨਾਲ ਕੁੱਟ ਰਿਹਾ ਹੈ ਅਤੇ ਗੁੱਸੇ ਵਿਚ ਕਹਿੰਦਾ ਹੈ ਕਿ ਓਨੀ ਦੇਰ ਨੱਕ ਰਗੜ ਕੇ ਗਲਤੀ ਮੰਨ, ਜਿੰਨੀ ਦੇਰ ਨੱਕ ਵਿਚੋਂ ਲਹੂ ਨਹੀਂ ਵਗ ਜਾਂਦਾ | ਔਰਤ ਵਲੋਂ ਰੋਂਦਿਆਂ ਹੋਇਆਂ ਵਾਰ-ਵਾਰ ਬੱਚੇ ਨੂੰ ਨਾ ਮਾਰਨ ਦੀਆਂ ਮਿੰਨਤਾਂ ਕੀਤੀਆਂ ਜਾ ਰਹੀਆਂ ਹਨ | ਔਰਤ ਨੇ ਪਹਿਲਾਂ ਪੱਤਰਕਾਰਾਂ ਕੋਲ ਖੁਦ ਨਾਲ ਕੁੱਟਮਾਰ ਬਾਰੇ ਕੋਈ ਗੱਲ ਨਹੀਂ ਕੀਤੀ ਪਰ ਆਸ-ਪਾਸ ਲੋਕਾਂ ਵੱਲੋਂ ਦੱਸਣ ਅਤੇ ਸੋਸ਼ਲ ਮੀਡੀਆ ’ਤੇ ਡੰਡਿਆਂ ਨਾਲ ਕੁੱਟਣ ਕਰਕੇ ਔਰਤ ਦੇ ਸਰੀਰ ਪਏ ਨਿਸ਼ਾਨਾਂ ਦੀਆਂ ਫੋਟੋਆਂ ਵੀ ਵਾਇਰਲ ਹੋ ਗਈਆਂ, ਜਿਸ ਕਰਕੇ ਏ. ਐੱਸ. ਆਈ. ਕਰਨੈਲ ਸਿੰਘ ਸਮੇਤ ਪੁਲਸ ਟੀਮ ਨੇ ਦੋਨਾਂ ਮਾਂ-ਪੁੱਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ |

PunjabKesari

ਇਸ ਮਾਮਲੇ ਸਬੰਧੀ ਮੁੱਖ ਅਫ਼ਸਰ ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਪੁਲਸ ਨੇ ਅਰਸ਼ਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ | ਉਧਰ ਵਹਿਸ਼ੀਪੁਣੇ ਨਾਲ ਕੁੱਟਮਾਰ ਦੀ ਵੀਡੀਓ ਵੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਗਰੀਬ ਔਰਤ ਦਬਾ ਵਿਚ ਆ ਸਕਦੀ ਹੈ, ਇਸ ਲਈ ਇਹ ਮਾਮਲਾ ਚਿਲਡਰਨ ਰਾਇਟਸ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਨੂੰ ਆਪਣੇ ਹੱਥ ਵਿਚ ਲੈ ਕੇ ਪੈਰਵਾਈ ਕਰਨੀ ਚਾਹੀਦੀ ਹੈ |

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News