ਫਿਲੌਰ ''ਚ ਸ਼ਰੇਆਮ ਹੋ ਰਹੀ ਹੈ ਗੁੰਡਾਗਰਦੀ, ਕੁੱਟਮਾਰ ਦੀ ਵੀਡੀਓ ਵਾਇਰਲ

Sunday, Feb 21, 2021 - 09:46 PM (IST)

ਫਿਲੌਰ ''ਚ ਸ਼ਰੇਆਮ ਹੋ ਰਹੀ ਹੈ ਗੁੰਡਾਗਰਦੀ, ਕੁੱਟਮਾਰ ਦੀ ਵੀਡੀਓ ਵਾਇਰਲ

ਲੁਧਿਆਣਾ, (ਅਮ੍ਰਿਤ ਭਾਖੜੀ)- ਫਿਲੌਰ 'ਚ ਗੁੰਡਿਆਂ ਵੱਲੋਂ ਕੀਤੀ ਜਾ ਰਹੀ ਹਫਤਾ ਵਸੂਲੀ ਦੇ ਚੱਕਰ 'ਚ ਆਏ ਦਿਨ ਲੋਕਾਂ 'ਤੇ ਤੇਜਧਾਰ ਹਥਿਆਰਾਂ ਨਾਲ ਹਮਲੇ ਹੋ ਰਹੇ ਹਨ। ਲੋਕਾਂ ਨੂੰ ਦੁਕਾਨ 'ਚੋਂ ਕੱਢ ਕੁੱਟਮਾਰ ਕੀਤੀ ਜਾ ਰਹੀ ਹੈ। ਅਜਿਹੀ ਹੀ ਇਕ ਘੱਟਣਾ ਜਿਸ 'ਚ ਇਕ ਲੜਕੇ ਨੂੰ ਦੁਕਾਨ 'ਚੋਂ ਕੱਢ ਕੇ ਕੁੱਝ ਗੁੰਡਿਆਂ ਵੱਲੋਂ ਕੀਤੀ ਜਾ ਰਹੀ ਕੁੱਟਮਾਰ ਜਿਹੜੀ ਕਿ ਸੀ. ਸੀ. ਟੀ. ਵੀ. ਕੈਮਰੇ 'ਚ ਆ ਗਈ, ਜੋ ਕਿ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਜਿਸ ਲੜਕੇ ਦੀ ਕੁੱਟਮਾਰ ਕੀਤੀ ਗਈ ਹੈ ਉਹ ਹੁਣ ਸਿਵਲ ਹਸਪਤਾਲ 'ਚ ਦਾਖਲ ਹੈ। ਜਿਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ  ਪਿਛਲੇ ਕੁਝ ਮਹੀਨਿਆਂ ਤੋਂ ਛੋਟੇ ਜਿਹੇ ਸ਼ਹਿਰ ਫਿਲੌਰ 'ਚ ਸ਼ਿਵਾ ਨਾਮਕ ਇਕ ਗੁੰਡਾ ਅਨਸਰ ਆਪਣਾ ਗਰੁੱਪ ਬਣਾ ਕੇ ਸ਼ਹਿਰ ਵਾਸੀਆਂ ਕੋਲੋ ਅਵੈਦ ਵਸੂਲੀ ਕਰਨ ਲਈ ਆਏ ਦਿਨ ਲੋਕਾਂ 'ਤੇ ਜਾਨਲੇਵਾ ਹਮਲੇ ਕਰ ਰਿਹਾ ਹੈ। ਸੂਤਰਾਂ ਤੋਂ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਸ਼ਿਵਾ ਦੇ ਕੋਲ ਗੈਰ-ਕਾਨੂੰਨੀ ਹੱਥਿਆਰ ਵੀ ਹਨ। ਜਿਸ ਨੂੰ ਹੱਥ 'ਚ ਫੜ ਕੇ ਉਸ ਨੇ ਆਪਣੀਆਂ ਫੋਟੋਆ ਖਿੱਚਿਆ ਹੋਇਆ ਹਨ। ਉਹ ਆਪਣੀਆਂ ਫੋਟੋਆਂ ਲੋਕਾਂ ਨੂੰ ਭੇਜ ਕੇ ਇਹ ਸਾਬਤ ਕਰਦਾ ਹੈ ਕਿ ਉਸ ਦਾ ਅਗਲਾ ਨਿਸ਼ਾਨਾ ਹੁਣ ਤੁਸੀਂ ਹੋ ਨਹੀਂ ਤਾਂ ਉਸਦੇ ਵੱਲੋ ਮੰਗੀ ਗਈ ਰਕਮ ਉਸਦੇ ਦੱਸੇ ਟਿਕਾਣੇ 'ਤੇ ਭੇਜ ਦਿੱਤੀ ਜਾਵੇ। ਸ਼ਿਵਾ ਦੇ ਕੋਲ ਗੈਰ-ਕਾਨੂੰਨੀ ਰਿਵਾਲਵਰ ਹੈ ਇਸ ਦੀ ਜਾਣਕਾਰੀ ਪੁਲਸ ਨੂੰ ਵੀ ਹੈ ਉਸ ਦੇ ਬਾਵਜੂਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ ਸ਼ਿਵਾ ਨੇ ਆਪਣੀ ਦਹਸ਼ਤ ਪਾਉਣ ਲਈ ਆਪਣੇ ਹੀ ਇਕ ਸਾਥੀ ਲੜਕੇ ਦਾ ਇਸ ਲਈ ਕੰਨ ਵੱਡ ਦਿੱਤਾ ਸੀ ਕਿ ਉਹ ਉਸਦੇ ਰਾਜ ਕਿਸੀ ਨੂੰ ਨਾ ਦੱਸੇ। ਹੁਣ ਸ਼ਿਵਾ ਦੀ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਆਮ ਵਿਅਕਤੀ 'ਤੇ ਤੇਜਧਾਰ ਹਥੀਆਰ ਨਾਲ ਹਮਲਾ ਕਰਨ ਦੀ ਹੋਈ ਵੀਡਿਓ ਵਾਇਰਲ ਹੋਈ ਹੈ। ਜਿਸ ਤੋਂ ਬਾਅਦ ਪੁਲਸ ਨੇ ਮੁਲਜਮ ਖ਼ਿਲਾਫ਼ ਮੁਕਦਮਾ ਤਾਂ ਦਰਜ ਕਰ ਲਿਆ ਹੈ ਪਰ ਉਹ ਹਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। 


author

Bharat Thapa

Content Editor

Related News