ਪਿੰਡ ਵਾਸੀਆਂ ਨੇ ਨਵਾਂ ਬੱਸ ਸਟੈਂਡ ਬਣਾਇਆ

Wednesday, Aug 02, 2017 - 07:34 AM (IST)

ਪਿੰਡ ਵਾਸੀਆਂ ਨੇ ਨਵਾਂ ਬੱਸ ਸਟੈਂਡ ਬਣਾਇਆ

ਬੱਧਨੀ ਕਲਾਂ  (ਮਨੋਜ/ਗੋਪੀ) - ਇਤਿਹਾਸਕ ਪਿੰਡ ਲੋਪੋਂ ਵਿਖੇ ਸ੍ਰੀ ਮਹਿਤੇਆਣਾ ਸਾਹਿਬ ਰੋਡ 'ਤੇ ਅਗਵਾੜ ਲੋਹਟ ਬੱਧੀ ਦੇ ਅਗਵਾੜ ਵਾਸੀਆਂ ਅਤੇ ਐੱਨ. ਆਰ. ਆਈਜ਼ ਵੀਰਾਂ ਦੇ ਸਹਿਯੋਗ ਨਾਲ ਨਵਾਂ ਬੱਸ ਸਟੈਂਡ ਤਿਆਰ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਆਗੂ ਤਾਰਾ ਸਿੰਘ ਅਤੇ ਅਰਮੇਜ ਸਿੰਘ ਮੇਜੂ ਨੇ ਦੱਸਿਆ ਕਿ ਪਿੰਡ ਲੋਪੋਂ ਦਾ ਬੱਸ ਸਟੈਂਡ ਦੂਰ ਹੋਣ ਕਾਰਨ ਬੀਮਾਰ ਅਤੇ ਬਜ਼ੁਰਗ ਔਰਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੀਂਹ ਵਿਚ ਰਾਹਗੀਰਾਂ ਦੇ ਰੁਕਣ ਲਈ ਵੀ ਕੋਈ ਸਾਂਝੀ ਥਾਂ ਨਹੀਂ ਸੀ, ਜਿਸ ਕਰ ਕੇ ਸਮੂਹ ਅਗਵਾੜ ਵਾਸੀ ਅਤੇ ਐੱਨ. ਆਰ. ਆਈਜ਼ ਵੀਰਾਂ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ, ਬੂਟਾ ਸਿੰਘ ਕੈਨੇਡੀਅਨ, ਸੁਖਜਿੰਦਰ ਸਿੰਘ ਕਨੈਡੀਅਨ ਦੇ ਸਹਿਯੋਗ ਨਾਲ ਡੇਢ ਲੱਖ ਦੇ ਕਰੀਬ ਦੀ ਕੀਮਤ ਨਾਲ ਨਵਾਂ ਬੱਸ ਸਟੈਂਡ ਬਣਾਇਆ ਗਿਆ ਹੈ, ਜਿਸ 'ਚ ਪੰਚਾਇਤ ਜਾਂ ਸਰਕਾਰ ਨੇ ਕੋਈ ਫੰਡ ਜਾਂ ਗ੍ਰਾਂਟ ਨਹੀਂ ਦਿੱਤੀ, ਸਿਰਫ ਦਾਣੀ ਸੱਜਣਾਂ ਦਾ
ਹੀ ਸਹਿਯੋਗ ਮਿਲਿਆ। ਇਸ ਦੌਰਾਨ ਤਾਰਾ ਸਿੰਘ, ਅਰਮੇਜ ਸਿੰਘ ਮੇਜੂ, ਗਗਨਦੀਪ ਸਿੰਘ, ਮਹਿੰਦਰ ਸਿੰਘ ਮੋਹਰੀ, ਪ੍ਰਿਤਪਾਲ ਸਿੰਘ, ਮਿਲਖਾ ਸਿੰਘ, ਸ਼ਮਸ਼ੇਰ ਸਿੰਘ, ਸੁਖਮੰਦਰ ਸਿੰਘ, ਬੂਟਾ ਸਿੰਘ ਫੌਜੀ, ਰਾਜਵੀਰ ਸਿੰਘ ਪੁਆਦੜੇ ਆਦਿ ਮੌਜੂਦ ਸਨ।  


Related News