ਸੀ. ਐੱਚ. ਸੀ. ਸਰਹਾਲੀ ਦੇ 30 ਪਿੰਡਾਂ ’ਚ ਹੋਇਆ ਮਲੇਰੀਆ ਸਰਵੇ

Tuesday, Jun 26, 2018 - 06:36 AM (IST)

ਸਰਹਾਲੀ ਕਲਾਂ,   (ਰਸਬੀਰ, ਮਨਜੀਤ)- ਸਿਵਲ ਸਰਜਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ, ਜ਼ਿਲਾ ਮਲੇਰੀਆ ਅਫਸਰ ਡਾ.  ਸਵਰਨਜੀਤ ਧਵਨ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਅੱਜ ਸੀ.ਐੱਚ.ਸੀ. ਸਰਹਾਲੀ ਅਧੀਨ ਆਉਂਦੇ 30 ਪਿੰਡਾਂ ਵਿਚ 3 ਰੋਜ਼ਾ ਫੀਵਰ ਮਲੇਰੀਆ ਸਰਵੇ ਦੀ ਸ਼ੁਰੂਆਤ ਕੀਤੀ ਗਈ। ਇਸ ਸਰਵੇ ’ਚ ਜ਼ਿਲੇ ਭਰ ਦੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ 30 ਟੀਮਾਂ ਇਸ ਕੰਮ ਵਿਚ ਤਾਇਨਾਤ ਕੀਤੀਆਂ ਗਈਆਂ। ਇਨ੍ਹਾਂ ਟੀਮਾਂ ਦੀ ਅਗਵਾਈ ਜ਼ਿਲਾ ਮਲੇਰੀਆ ਅਫਸਰ ਡਾ. ਸਵਰਨਜੀਤ ਧਵਨ, ਗੁਰਵੇਲ ਚੰਦ, ਬਿਹਾਰੀ ਲਾਲ ਕਰ ਰਹੇ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਧਵਨ ਨੇ ਕਿਹਾ ਕਿ ਸੀ.ਐੱਚ.ਸੀ. ਸਰਹਾਲੀ ਅਧੀਨ ਆਉਂਦੇ ਪਿੰਡਾਂ ਵਿਚ ਮਲੇਰੀਏ ਦੇ ਕੇਸਾਂ ਵਿਚ ਵਾਧਾ ਦਰਜ ਕੀਤਾ ਗਿਆ ਸੀ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗਡ਼੍ਹ ਤੋਂ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲਿਆ ਅਤੇ ਪਿੰਡ-ਪਿੰਡ ਮਲੇਰੀਆ ਸਰਵੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਅਾਂ। ਇਨ੍ਹਾਂ ਹਦਾਇਤਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਿਵਲ ਸਰਜਨ ਦੀ ਅਗਵਾਈ ਵਿਚ ਹਰ ਬਲਾਕ ਦੀਆਂ ਮਲੇਰੀਆ-ਫੀਵਰ ਸਰਵੇ ਟੀਮਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਦੇ ਖੂਨ ਦੀਆਂ ਸਲਾਈਡਾਂ ਬਣਾਉਣ ਦੇ ਹੁਕਮ ਜਾਰੀ ਕੀਤੇ  ਗਏ ਹਨ। ਇਨ੍ਹਾਂ ਸਲਾਈਡਾਂ ਦੀ ਜਾਂਚ ਸਿਵਲ ਹਸਪਤਾਲ ਤਰਨਤਾਰਨ ਦੀ ਲੈਬਾਰਟਰੀ ਵਿਚ ਕੀਤੀ ਜਾਵੇਗੀ ਅਤੇ ਪਾਜ਼ੇਟਿਵ ਕੇਸਾਂ ਦੀ ਰਿਪੋਰਟ ਚੰਡੀਗਡ਼੍ਹ ਹੈੱਡਕੁਆਰਟਰ ਵਿਖੇ ਭੇਜ ਦਿੱਤੀ ਜਾਵੇਗੀ। 
ਉਨ੍ਹਾਂ ਆਖਿਆ ਕਿ ਇਸ ਤਿੰਨ ਰੋਜ਼ਾ ਸਰਵੇ ਵਿਚ 70 ਹਜ਼ਾਰ ਦੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ। ਇਸ ਸਮੇਂ ਡਾ. ਜਸਪਿੰਦਰਪਾਲ ਸਿੰਘ ਵੇਗਲ, ਡਾ. ਰਿਤਿਕਾ, ਡਾ. ਨਵਦੀਪ ਕੌਰ ਬੁਟਰ, ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ, ਐੱਸ.ਆਈ. ਵਿਰਸਾ ਸਿੰਘ ਪੰਨੂ, ਸਤਨਾਮ ਸਿੰਘ ਮੁੰਡਾ ਪਿੰਡ, ਸਰਬਜੀਤ ਸਿੰਘ, ਗੁਰਬਖਸ਼ ਸਿੰਘ, ਗੁਰਵੇਲ ਚੰਦ, ਜੁਗਿੰਦਰ ਸਿੰਘ ਕੰਗ, ਸੁਖਦੀਪ ਸਿੰਘ ਅੌਲਖ, ਜਸਪਿੰਦਰ ਸਿੰਘ ਪਲਾਸੌਰ, ਬਰਿੰਦਰ ਸਿੰਘ ਖਾਲਸਾ, ਬਲਰਾਜ ਸਿੰਘ, ਰਜਿੰਦਰ ਸਿੰਘ, ਗੁਰਦੀਪ ਸਿੰਘ, ਗੁਰਵੰਤ ਸਿੰਘ ਆਦਿ ਹਾਜ਼ਰ ਸਨ।


Related News