40 ਸਾਲਾਂ ਤੋਂ ਨਹੀਂ ਹੋਈਆਂ ਪੰਜਾਬ ਦੇ ਇਸ ਪਿੰਡ 'ਚ ਪੰਚਾਇਤੀ ਚੋਣਾਂ (ਵੀਡੀਓ)
Thursday, Dec 27, 2018 - 10:42 AM (IST)
ਘਨੌਲੀ (ਸ਼ਰਮਾ) - ਭਾਰਤੀ ਲੋਕਤੰਤਰ 'ਚ ਵੋਟ ਨੂੰ ਸਭ ਤੋਂ ਵੱਡਾ ਹਥਿਆਰ ਮੰਨਿਆਂ ਜਾਂਦਾ ਹੈ ਅਤੇ ਪੰਚਾਇਤੀ ਪ੍ਰਣਾਲੀ ਇਸ ਲੋਕਤੰਤਰ ਦਾ ਆਧਾਰ ਹੈ। ਇਸੇ ਪ੍ਰਣਾਲੀ ਦੇ ਤਹਿਤ ਸੂਬੇ ਭਰ 'ਚ ਇਸ ਵਾਰ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਪਰ ਇਸ ਸਭ ਤੋਂ ਪਰ੍ਹੇ ਪੰਜਾਬ ਦੇ ਘਨੌਲੀ ਖੇਤਰ ਦਾ ਇਕ ਪਿੰਡ ਅਜਿਹਾ ਵੀ ਹੈ ਜਿਥੇ ਕਿ ਬੀਤੇ 40 ਸਾਲਾਂ ਤੋਂ ਪਿੰਡ ਦੀ ਪੰਚਾਇਤ ਦੀ ਚੋਣ ਕਰਨ ਲਈ ਪੋਲਿੰਗ ਨਹੀਂ ਹੋਈ ਹੈ। ਇਸ ਪਿੰਡ ਦਾ ਨਾਮ ਹੈ ਰਾਵਲ ਮਾਜਰਾ। ਇਸ ਪਿੰਡ ਦੇ ਲੋਕ ਬੀਤੇ 40 ਸਾਲਾਂ ਤੋਂ ਪਿੰਡ ਦੀ ਪੰਚਾਇਤ ਸਰਬ ਸੰਮਤੀ ਨਾਲ ਚੁਣ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਵਲੋਂ ਲਗਾਤਾਰ 9 ਵੀਂ ਪੰਚਾਇਤੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਸਰਬਸੰਮਤੀ ਨਾਲ ਕੀਤੀ ਗਈ ਇਸ ਚੋਣ 'ਚ ਸਰਵਜੀਤ ਕੌਰ ਨੂੰ ਪਿੰਡ ਦੀ ਸਰਪੰਚ ਅਤੇ ਜਸਵੀਰ ਕੌਰ, ਮਨਪ੍ਰੀਤ ਕੌਰ, ਰਜਿੰਦਰ ਸਿੰਘ ਨਰਿੰਦਰ ਸਿੰਘ ਅਤੇ ਸ਼ਿੰਗਾਰਾ ਸਿੰਘ ਨੂੰ ਪੰਚ ਚੁਣਿਆ ਗਿਆ ਹੈ।
