ਪਿੰਡ ਖੰਟ ਦੀ ਗਰਾਊਂਡ ’ਚ ਅਚਾਨਕ ਉਤਰਿਆ ਮੁੱਖ ਮੰਤਰੀ ਚੰਨੀ ਦਾ ਹੈਲੀਕਾਪਟਰ, ਫਿਰ ਜੋ ਹੋਇਆ ਦੇਖ ਸਾਰੇ ਹੋਏ ਹੈਰਾਨ

Monday, Nov 29, 2021 - 10:19 PM (IST)

ਪਿੰਡ ਖੰਟ ਦੀ ਗਰਾਊਂਡ ’ਚ ਅਚਾਨਕ ਉਤਰਿਆ ਮੁੱਖ ਮੰਤਰੀ ਚੰਨੀ ਦਾ ਹੈਲੀਕਾਪਟਰ, ਫਿਰ ਜੋ ਹੋਇਆ ਦੇਖ ਸਾਰੇ ਹੋਏ ਹੈਰਾਨ

ਖਮਾਣੋਂ (ਜਟਾਣਾ) : ਆਪਣੇ ਸਾਦਗੀ ਭਰੇ ਸੁਭਾਅ ਕਾਰਨ ਚਰਚਾ ਵਿਚ ਆਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਕ ਵਾਰ ਵਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਐਤਵਾਰ ਨੂੰ ਪਿੰਡ ਖੰਟ ਦੀ ਗਰਾਊਂਡ ਵਿਖੇ ਉਸ ਵਕਤ ਹੈਰਾਨੀ ਪਸਰ ਗਈ ਜਦੋਂ ਪਿੰਡ ਖੰਟ ਦੇ ਗੁਰੂ ਤੇਗ ਬਹਾਦਰ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ’ਚ ਖੇਡ ਰਹੇ ਬੱਚਿਆਂ ਕੋਲ ਅਚਾਨਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈਲੀਕਾਪਟਰ ਉਤਰਿਆ। ਹੈਲੀਕਾਪਟਰ ’ਚੋਂ ਉਤਰਦਿਆਂ ਹੀ ਚੰਨੀ ਦੀ ਨਜ਼ਰ ਗਰਾਊਂਡ ’ਚ ਖੇਡਦੇ ਬੱਚਿਆਂ ’ਤੇ ਪਈ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਹੈਲੀਕਾਪਟਰ ’ਚ ਬਿਠਾਇਆ ਅਤੇ ਪਿੰਡ ਖੰਟ ਦੇ ਗੇੜੇ ਲਵਾਏ।

ਇਹ ਵੀ ਪੜ੍ਹੋ : ਫਿਰ ਚੰਨੀ ਸਰਕਾਰ ’ਤੇ ਵਰ੍ਹੇ ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ’ਤੇ ਬੋਲਿਆ ਵੱਡਾ ਹਮਲਾ

PunjabKesari

ਪਿੰਡ ਦੇ ਲੋਕ ਵੀ ਹੈਰਾਨ ਰਹਿ ਗਏ ਜਦੋਂ ਪਿੰਡ ਦੇ ਉੱਪਰ ਮੁੱਖ ਮੰਤਰੀ ਦਾ ਜਹਾਜ਼ ਗੇੜੀਆਂ ਲਾਉਂਦਾ ਵੇਖਿਆ। ਬੱਚਿਆਂ ਦੇ ਘਰ ਪਹੁੰਚਦਿਆਂ ਹੀ ਬੱਚਿਆਂ ਦੀਆਂ ਮਾਵਾਂ ਨੇ ਬੱਚਿਆਂ ਨੂੰ ਗੋਦ ’ਚ ਲੈ ਕੇ ਕਿਹਾ ਕਿ ਅੱਜ ਸਾਡੇ ਬੱਚੇ ਮੁੱਖ ਮੰਤਰੀ ਦੇ ਹੈਲੀਕਾਪਟਰ ’ਚ ਝੂਟੇ ਲੈ ਕੇ ਆਏ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਵਧਿਆ ਕਲੇਸ਼, ਮੰਤਰੀ ਤ੍ਰਿਪਤ ਬਾਜਵਾ ਨੇ ਅਸ਼ਵਨੀ ਸੇਖੜੀ ਨੂੰ ਕੀਤਾ ਚੈਲੰਜ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News