ਪਿੰਡ ਫੱਤਣਵਾਲਾ ਚ ਬਣੇਗਾ ਨਵਾਂ ਵਾਟਰ ਵਰਕਸ ਪਲਾਂਟ : ਫੱਤਣਵਾਲਾ

Sunday, Feb 04, 2018 - 02:38 PM (IST)

ਪਿੰਡ ਫੱਤਣਵਾਲਾ ਚ ਬਣੇਗਾ ਨਵਾਂ ਵਾਟਰ ਵਰਕਸ ਪਲਾਂਟ : ਫੱਤਣਵਾਲਾ


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਵਾਟਰ ਵਰਕਸ ਮਹਿਕਮੇ ਦੀ ਚੰਡੀਗੜ ਟੀਮ ਵੱਲੋਂ ਪਿੰਡ ਫੱਤਣਵਾਲਾ 'ਚ ਵਾਟਰ ਵਰਕਸ ਦਾ ਨਵਾਂ ਪਲਾਂਟ ਲਗਾਉਣ ਲਈ ਸਰਵੇਖਣ ਕੀਤਾ। ਇਸ ਮੌਕੇ ਚੰਡੀਗੜ੍ਹ ਤੋਂ ਆਈ ਟੀਮ ਨੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਫੱਤਣਵਾਲਾ ਨੂੰ ਨਾਲ ਲੈ ਕੇ ਪਿੰਡ 'ਚ ਵਾਟਰ ਵਰਕਸ ਲਗਾਉਣ ਲਈ ਮੁਆਇਨਾ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਫੱਤਣਵਾਲਾ 'ਚ ਤਕਰੀਬਨ ਢਾਈ ਕਰੋੜ ਦੀ ਲਾਗਤ ਨਾਲ ਇਹ ਪ੍ਰਾਜੈਕਟ ਚਾਲੂ ਕੀਤਾ ਜਾਵੇਗਾ।ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਮਨਜੀਤ ਸਿੰਘ ਫੱਤਣਵਾਲਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਲੱਗਣ ਨਾਲ ਪਿੰਡ ਨਗਰ ਨਿਵਾਸੀਆਂ ਨੂੰ ਇਸ 'ਚ ਰੁਜ਼ਗਾਰ ਮਿਲੇਗਾ ਅਤੇ ਪਿੰਡ ਫੱਤਣਵਾਲਾ ਦੇ ਵਾਸੀਆਂ ਨੂੰ ਪੀਣ ਲਈ ਸਾਫ ਪਾਣੀ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆ ਮਨਜੀਤ ਫੱਤਣਵਾਲਾ ਨੇ ਦੱਸਿਆ ਕਿ ਜਿਸ ਤਰ੍ਹਾਂ ਫੱਤਣਵਾਲਾ ਪਰਿਵਾਰ ਨੇ ਪਿੰਡ 'ਚ 66 ਕੇ.ਵੀ ਗਰਿੱਡ ਲੈ ਕੇ ਆਉਂਦਾ, ਫੋਕਲ ਪੁਆਇੰਟ ਤਿਆਰ ਕਰਵਾਇਆ ਅਤੇ ਅਣਗਣਿਤ ਵਿਕਾਸ ਦੇ ਕੰਮ ਕਰਵਾਏ। ਉਨ੍ਹਾਂ ਦੇ ਛੋਟੇ ਭਰਾ ਹਨੀ ਫੱਤਣਵਾਲਾ ਦੀ ਬਦੌਲਤ ਇਹ ਪ੍ਰਾਜੈਕਟ ਨੂੰ ਕੁਝ ਹੀ ਦਿਨਾਂ 'ਚ ਸ਼ੁਰੂ ਕਰਵਾਇਆ ਜਾਵੇਗਾ ਤਾਂ ਜੋ ਪਿੰਡ ਵਾਸੀਆ ਸਾਫ਼ ਸੁਥਰਾ ਪਾਣੀ ਪੀਣ ਨੂੰ ਮਿਲ ਸਕੇ।ਮਨਜੀਤ ਫੱਤਣਵਾਲਾ ਨੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜਨ ਲਈ ਪਿੰਡ ਦੀ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਪ ਸੰਧੂ ਸਰਪੰਚ, ਰੌਬੀ ਬਰਾੜ, ਕਾਮਰੇਡ ਦਰਸ਼ਨ ਸਿੰਘ, ਗੁਰਬਿੰਦਰ ਸੰਧੂ ਆਦਿ ਹਾਜ਼ਰ ਸਨ।


Related News