ਪਿੰਡ ਡਕਾਲਾ ''ਚ ਦਹਿਸ਼ਤ, ਖੂਨ ਨਾਲ ਲਿੱਬੜੀਆਂ ਕੰਧਾਂ, ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਲੋਕ
Thursday, Sep 05, 2024 - 06:27 PM (IST)
ਪਟਿਆਲਾ : ਬੀਤੀ ਰਾਤ ਪਟਿਆਲਾ ਦੇ ਡਕਾਲਾ ਪਿੰਡ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਰਾਤ ਸਮੇਂ ਕੁੱਤਿਆਂ ਦੇ ਬੱਚਿਆਂ 'ਤੇ ਤੇਂਦੂਏ ਨੇ ਹਮਲਾ ਕਰ ਦਿੱਤਾ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪਿੰਡ ਦੇ ਲੋਕਾਂ ਸਵੇਰੇ ਉਠੇ ਅਤੇ ਉਨ੍ਹਾਂ ਨੇ ਦੇਖਿਆ ਕਿ ਤੇਂਦੂਏ ਨੇ 10 ਤੋਂ ਵੱਧ ਕੁੱਤੇ ਦੇ ਬੱਚਿਆਂ ਨੂੰ ਮਾਰ ਹੈ। ਜਿਸ ਜਗ੍ਹਾ 'ਤੇ ਤੇਂਦੂਏ ਵੱਲੋਂ ਸ਼ਿਕਾਰ ਕੀਤਾ ਗਿਆ, ਉਸ ਥਾਂ 'ਤੇ ਲਗਭਗ 5-5 ਫੁੱਟ ਦੇ ਕਰੀਬ ਕੰਧਾਂ 'ਤੇ ਖੂਨ ਦੇ ਨਿਸ਼ਾਨ ਲੱਗੇ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਸਕੂਲੀ ਬੱਚਿਆਂ ਨਾਲ ਭਰੇ ਆਟੋ ਦੀ ਫਾਰਚੂਨਰ ਨਾਲ ਜ਼ਬਰਦਸਤ ਟੱਕਰ
ਡਕਾਲਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਨਿਸ਼ਾਨ ਤੇਂਦੂਏ ਦੇ ਹਨ, ਅਸੀਂ ਸਵੇਰ ਤੋਂ ਹੀ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਰਾਖੀ ਕਰ ਰਹੇ ਹਾਂ ਅਤੇ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਆਇਆ ਹੈ ਅਤੇ ਨਾ ਸਾਡੇ ਕੋਲ ਅਜਿਹੇ ਸਾਧਨ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੀ ਸੁਰੱਖਿਆ ਕਰ ਸਕੀਏ। ਸਾਡੇ ਕੋਲ ਸਿਰਫ ਡੰਡੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਰਾਖੀ ਕਰ ਰਹੇ ਹਾਂ।
ਇਹ ਵੀ ਪੜ੍ਹੋ : ਜਿਸ ਧੀ ਦੇ ਵਿਆਹ ਦੇ ਕਰ ਰਹੇ ਸੀ ਚਾਅ ਉਸ ਨੂੰ ਚਿਤਾ 'ਤੇ ਦੇਖ ਨਿਕਲੀਆਂ ਧਾਹਾਂ, ਦੋ ਭਰਾਵਾਂ ਸਣੇ ਹੋਇਆ ਸਸਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8