ਵਿਜੇਇੰਦਰ ਸਿੰਗਲਾ ਦਾ ਸੋਸ਼ਲ ਮੀਡੀਆ ’ਤੇ ਵਿਰੋਧ, ਖੁੱਲ੍ਹ ਕੇ ਮਿਲੇ ਡਿਸਲਾਈਕ

Sunday, Jun 20, 2021 - 11:58 AM (IST)

ਵਿਜੇਇੰਦਰ ਸਿੰਗਲਾ ਦਾ ਸੋਸ਼ਲ ਮੀਡੀਆ ’ਤੇ ਵਿਰੋਧ, ਖੁੱਲ੍ਹ ਕੇ ਮਿਲੇ ਡਿਸਲਾਈਕ

ਸੰਗਰੂਰ (ਹਨੀ ਕੋਹਲੀ): ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਖ਼ਿਲਾਫ਼ ਬੇਰੁਜ਼ਗਾਰਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰਾਂ ਵਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਸਮਾਂ ਮੰਗਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਮੀਟਿੰਗ ਨਹੀਂ ਕੀਤੀ ਗਈ ਸਗੋਂ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਸੰਗਰੂਰ ’ਚ ਵੀ ਵਿਜੇਇੰਦਰ ਸਿੰਗਲਾ ਦੇ ਰੈਸਟ ਹਾਊਸ ਦੇ ਬਾਹਰ ਲੱਖਾਂ ਬੇਰੁਜ਼ਗਰਾਂ ਨੇ ਵਿਜੇਇੰਦਰ ਸਿੰਗਲਾ ਨੂੰ ਨਜ਼ਰਬੰਦ ਕਰਕੇ ਰੱਖਿਆ ਪਰ ਪੁਲਸ ਨੇ ਜਦੋਂ ਉਨ੍ਹਾਂ ਨੂੰ ਉੱਥੇ ਬਾਹਰ ਕੱਢਿਆ ਤਾਂ ਬੇਰੁਜ਼ਗਰਾਂ ਨੇ ਪੁਲਸ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ 3 ਸਾਲਾ ਬੱਚੇ ਦੀ ਮੌਤ, ਦਾਦੇ ਤੇ ਲੋਕਾਂ ਨੇ ਮਤਰੇਈ ਮਾਂ ’ਤੇ ਲਾਏ ਗੰਭੀਰ ਦੋਸ਼

ਬੀਤੇ ਦਿਨ ਪੰਜਾਬ ਦੇ ਸਿੱਖਿਆ ਮੰਤਰੀ ਨੇ ਆਪਣੇ ਯੂ-ਟਿਊਬ ਚੈਨਲ ’ਤੇ ਵੀਡੀਓ ਪਾਇਆ ਸੀ,ਜਿਸ ’ਤੇ ਲਾਈਕ ਤਾਂ ਦੋ ਹੀ ਮਿਲੇ ਪਰ ਡਿਸਲਾਈਕ 200 ਤੋਂ ਵੱਧ ਮਿਲੇ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਬੇਰੁਜ਼ਗਰਾਂ ਵਲੋਂ ਹੁਣ ਵਿਜੇਇੰਦਰ ਸਿੰਗਲਾ ਦਾ ਵਿਰੋਧ ਸੋਸ਼ਲ ਮੀਡੀਆ ਅਕਾਉਂਟ ’ਤੇ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:  ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’


author

Shyna

Content Editor

Related News