ਸਿੱਖਿਆ ਮੰਤਰੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਕੂਲੀ ਫੀਸਾਂ ਸਬੰਧੀ ਦਿੱਤੇ ਜਵਾਬ

Wednesday, May 20, 2020 - 05:59 PM (IST)

ਸਿੱਖਿਆ ਮੰਤਰੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਕੂਲੀ ਫੀਸਾਂ ਸਬੰਧੀ ਦਿੱਤੇ ਜਵਾਬ

ਸੰਗਰੂਰ : ਲਾਕਡਾਊਨ 'ਚ ਜਨਤਾ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸ਼ੁੱਕਰਵਾਰ ਦਾ ਦਿਨ ਨਿਰਧਾਰਤ ਕੀਤਾ ਹੈ, ਉੱਥੇ ਹੀ ਇਸ ਤਰਜ਼ 'ਤੇ ਹੁਣ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਵੀ ਆਪਣੇ ਫੇਸਬੁੱਕ 'ਤੇ ਲਾਈਵ ਹੋ ਕੇ ਮਾਪੇ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ 'ਚ ਪਹਿਲਕਦਮੀ ਕੀਤੀ ਹੈ। ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ 'ਤੇ ਮਾਪਿਆਂ ਨੂੰ ਹਰ ਸਵਾਲ ਦਾ ਜਵਾਬ ਦਿੱਤਾ ਹੈ। ਕਿਸੇ ਮਾਪੇ ਨੇ ਆਨਲਾਈਨ ਪੜ੍ਹਾਈ ਦੇ ਬਾਰੇ ਪੁੱਛਿਆ 'ਤੇ ਕਿਸੇ ਨੇ ਸਕੂਲੀ ਵਰਦੀ ਦੇ ਬਾਰੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਤੱਕ ਕਿਸੇ ਵੀ ਸਕੂਲ ਦੀ ਵਰਦੀ ਦੀ ਗੱਲ ਹੈ ਉਹ 2 ਸਾਲ ਤੱਕ ਨਹੀਂ ਬਦਲੀ ਜਾਵੇਗੀ ਅਤੇ ਸਿਰਫ ਬੈਚ ਹੀ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ: ਸ਼ੱਕੀ ਪਤਨੀ ਕਰ ਰਹੀ ਸੀ ਸਬ-ਇੰਸਪੈਕਟਰ ਪਤੀ ਦੀ ਜਾਸੂਸੀ, ਫਿਰ ਮੌਕੇ ’ਤੇ ਹੋਇਆ ਹਾਈਵੋਲਟੇਜ ਡਰਾਮਾ (ਵੀਡੀਓ)

ਉਨ੍ਹਾਂ ਨੇ ਕਿਹਾ ਕਿ ਬੱਚੇ ਬਾਜ਼ਾਰ 'ਚੋਂ ਆਪਣੇ ਕਿਸੇ ਵੀ ਦੁਕਾਨਦਾਰ ਤੋਂ ਕਿਤਾਬਾਂ ਖਰੀਦ ਸਕਦੇ ਹਨ। ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਜੇਕਰ ਇਸ ਸਬੰਧੀ ਕਿਸੇ ਵੀ ਮਾਪੇ ਨੂੰ ਪਰੇਸ਼ਾਨੀ ਹੈ ਤਾਂ ਉਹ ਮੈਨੂੰ ਈ-ਮੇਲ ਕਰ ਸਕਦਾ ਹੈ ਜਾਂ ਫੋਨ 'ਤੇ ਗੱਲ ਕਰ ਸਕਦਾ ਹੈ। ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਆਏ ਮਾਪਿਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਫੀਸ ਸਿਰਫ ਟਿਊਸ਼ਨ ਫੀਸ ਹੀ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਹ ਫੀਸ ਸਿਰਫ ਉਨ੍ਹਾਂ ਸਕੂਲਾਂ ਨੂੰ ਹੀ ਦਿੱਤੀ ਜਾਵੇਗੀ ਜਿਹੜੇ ਸਕੂਲ ਆਨਲਾਈਨ ਪੜ੍ਹਾ ਰਹੇ ਹਨ। ਇਸ ਤੋਂ ਇਲਾਵਾ ਹੋ ਬਾਕੀ ਸਕੂਲ ਇਹ ਫੀਸ ਨਹੀਂ ਲੈ ਸਕਦੇ ਹਨ।


author

Shyna

Content Editor

Related News