ਵਿਜੇ ਰੁਪਾਨੀ ਦਾ ਦਾਅਵਾ, ਭਾਜਪਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਜਲੰਧਰ ਦੇ ਲੋਕ

Saturday, Apr 15, 2023 - 05:31 PM (IST)

ਵਿਜੇ ਰੁਪਾਨੀ ਦਾ ਦਾਅਵਾ, ਭਾਜਪਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਜਲੰਧਰ ਦੇ ਲੋਕ

ਜਲੰਧਰ (ਸੋਨੂੰ)- ਜਲੰਧਰ 'ਚ ਅੱਜ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਦੇ ਲੋਕ ਭਾਜਪਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਕੇਂਦਰ ਸਰਕਾਰ ਨੇ ਆਪਣੇ ਕੰਮਾਂ ਨਾਲ ਪੂਰੇ ਭਾਰਤ ਦੇ ਲੋਕਾਂ ਦਾ ਵਿਸ਼ਵਾਸ਼ ਹਾਸਲ ਕੀਤਾ ਹੈ ਅਤੇ ਲੋਕ ਮੋਦੀ ਜੀ ਦੇ ਕੰਮਾਂ ਤੋਂ ਬਹੁਤ ਖੁਸ਼ ਹਨ।

ਕਾਂਗਰਸ ਦੇ ਸਾਂਸਦ 9 ਸਾਲ ਰਹੇ ਪਰ ਕੋਈ ਕੰਮ ਨਹੀਂ ਕੀਤਾ ਪਰ ਜੇਕਰ ਸਾਡਾ ਉਮੀਦਵਾਰ ਜਿੱਤ ਗਿਆ ਤਾਂ ਜੋ ਕੰਮ 9 ਸਾਲ 'ਚ ਨਹੀਂ ਹੋਏ ਉਹ 9 ਮਹੀਨਿਆਂ 'ਚ ਵੇਖਣ ਨੂੰ ਮਿਲਣਗੇ। 'ਆਪ' ਸਰਕਾਰ ਨੇ ਅਜੇ ਤੱਕ ਕੋਈ ਵੀ ਕੰਮ ਪੂਰਾ ਨਹੀਂ ਕੀਤਾ, ਜਿਸ ਕਾਰਨ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਖ਼ਤਮ ਹੋ ਗਿਆ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ ਅਤੇ ਕੋਈ ਵੀ ਨਿਵੇਸ਼ਕ ਨਿਵੇਸ਼ ਨਹੀਂ ਕਰੇਗਾ ਕਿਉਂਕਿ ਉਸ ਨੂੰ ਕਿਸੇ ਵੀ ਸਮੇਂ ਧਮਕੀ ਭਰੀ ਕਾਲ ਆਉਣ ਦਾ ਡਰ ਹੈ। ਜਲੰਧਰ ਦੇ ਲੋਕਾਂ ਦੀ ਮੰਗ ਹੈ, ਜਿਸ ਤਰ੍ਹਾਂ ਯੂ. ਪੀ. ਵਿੱਚ ਕਾਨੂੰਨ ਵਿਵਸਥਾ ਦੀ ਲੋੜ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਇਸ ਦੀ ਲੋੜ ਹੈ। ਜਲੰਧਰ ਦੇ 'ਆਪ' ਆਗੂਆਂ ਦੇ ਭ੍ਰਿਸ਼ਟਾਚਾਰ ਦੀਆਂ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ : ਬਾਬੇ ਵਾਲੇ ਚੋਲੇ 'ਚ ਕਰਦਾ ਸੀ ਕਾਲਾ ਧੰਦਾ, ਜਦੋਂ ਚੜ੍ਹਿਆ ਪੁਲਸ ਹੱਥੇ ਤਾਂ ਖੁੱਲ੍ਹ ਗਏ ਸਾਰੇ ਭੇਤ

ਕੇਜਰੀਵਾਲ ਨੂੰ ਸੀ. ਬੀ. ਆਈ. ਵੱਲੋਂ ਭੇਜੇ ਸੰਮਨ ਬਾਰੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਵਿਜੀਲੈਂਸ ਪੰਜਾਬ ਦੇ ਕਿਸੇ ਮੰਤਰੀ ਨੂੰ ਬੁਲਾਉਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਜੇਕਰ ਉਹ ਭ੍ਰਿਸ਼ਟ ਨਹੀਂ ਹੈ ਤਾਂ ਉਨ੍ਹਾਂ ਨੂੰ ਚਿੰਤਾ ਕਿਉਂ ਹੈ, ਜਦੋਂ ਖ਼ੁਦ ਦੀ ਗੱਲ ਆਈ ਤਾਂ ਉਹ ਕਹਿ ਰਹੇ ਹਨ ਕਿ ਭਾਜਪਾ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਫਰੀਦਕੋਟ ਜੇਲ੍ਹ 'ਚੋਂ 15 ਮੋਬਾਈਲ ਮਿਲਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਦਾ ਰਾਜ ਨਹੀਂ ਹੈ, ਸਗੋਂ ਜੰਗਲ ਰਾਜ ਹੈ। 

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News