ਪੰਜਾਬ ਦੇ 19 ਹਜ਼ਾਰ ਸਕੂਲਾਂ ਦੀ ਨੁਹਾਰ ਬਦਲਣ ਦੀ ਯੋਜਨਾ ਤਿਆਰ
Friday, Aug 16, 2019 - 12:46 PM (IST)

ਮਾਛੀਵਾੜਾ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਸਰਕਾਰੀ ਸਕੂਲਾਂ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰੀਬ 19 ਹਜ਼ਾਰ ਸਕੂਲਾਂ ਦੀ ਨੁਹਾਰ ਬਦਲਣ ਲਈ ਸਰਕਾਰ ਵਲੋਂ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਉਹ ਸੰਸਥਾਵਾਂ ਨੂੰ ਨਾਲ ਲੈ ਕੇ ਸਾਰੇ ਸਕੂਲਾਂ ਦੀ ਨੁਹਾਰ ਬਦਲਣਗੇ, ਭਾਵੇਂ ਉਹ ਸਮਾਰਟ ਸਕੂਲ 'ਚ ਫਰਨੀਚਰ, ਪ੍ਰਾਜੈਕਟ ਲਾਉਣਾ ਜਾਂ ਹੋਰ ਸਮਾਨ ਹੋਵੇ, ਉਸ 'ਚ ਸਰਕਾਰ ਆਪਣਾ 40 ਤੋਂ 50 ਫੀਸਦੀ ਹਿੱਸਾ ਪਾਵੇਗੀ।
ਪ੍ਰਾਈਵੇਟ ਸਕੂਲਾਂ ਸਬੰਧੀ ਜਾਣਕਾਰੀ ਦਿੰਦਿਆਂ ਜੋ ਪੰਜਾਬ ਦੇ ਨਿਜੀ ਸਕੂਲ ਬੱਚਿਆਂ ਨੂੰ ਇਕ ਦੁਕਾਨ ਤੋਂ ਹੀ ਕਿਤਾਬਾਂ ਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਦੇ ਹਨ, ਉਹ ਹੁਣ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਦੇ ਮੁਖੀ ਵੈੱਬਸਾਈਟ 'ਤੇ ਆਪਣੀਆਂ ਕਿਤਾਬਾਂ ਅਪਲੋਡ ਕਰਨ ਤਾਂ ਜੋ ਬੱਚਿਆਂ ਦੇ ਮਾਤਾ-ਪਿਤਾ ਉਨ੍ਹਾਂ ਕਿਤਾਬਾਂ ਨੂੰ ਜਿੱਥੋਂ ਮਰਜ਼ੀ ਖਰੀਦ ਸਕਣ। ਉਨ੍ਹਾਂ ਕਿਹਾ ਕਿ ਜੋ ਬੱਚੇ ਪੂਰਾ ਸਾਲ ਆਪਣੀਆਂ ਕਿਤਾਬਾਂ ਦੀ ਸਹੀ ਸੰਭਾਲ ਕਰਦੇ ਹਨ। ਉਨ੍ਹਾਂ ਨੂੰ ਸੈਸ਼ਨ ਪੂਰਾ ਹੋਣ ਉਪਰੰਤ ਸਕੂਲ 'ਚ ਹੀ ਦੇਣ ਤਾਂ ਜੋ ਉਨ੍ਹਾਂ ਦਾ ਮੁੜ ਸਹੀ ਉਪਯੋਗ ਹੋ ਸਕੇ, ਜਿਸ ਲਈ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।