ਵਿਜੀਲੈਂਸ ਟੀਮ ਨੇ ਖੰਘਾਲਿਆ ਜਿੰਦਾਪੁਰ ਫਾਰੈਸਟ, ਲਪੇਟੇ ''ਚ ਆ ਸਕਦੇ ਹਨ ਸਾਬਕਾ CM ਚੰਨੀ

Friday, Jun 17, 2022 - 09:52 PM (IST)

ਚੰਡੀਗੜ੍ਹ (ਰਮਨਜੀਤ ਸਿੰਘ) : ਚਮਕੌਰ ਸਾਹਿਬ ਦੇ ਨਜ਼ਦੀਕੀ ਜਿੰਦਾਪੁਰ ਫਾਰੈਸਟ ਏਰੀਆ ਵਿਚ ਨਾਜਾਇਜ਼ ਮਾਈਨਿੰਗ ਦੇ ਮਾਮਲੇ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਕਈ ਸੁਰਾਗ ਹੱਥ ਲੱਗੇ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੰਗਲਾਤ ਜ਼ਮੀਨ, ਜਿਸ ’ਤੇ ਕਿਸੇ ਵੀ ਕੀਮਤ ’ਤੇ ਮਾਈਨਿੰਗ ਨਹੀਂ ਹੋ ਸਕਦੀ ਸੀ, ’ਤੇ ਸਿਆਸੀ ਆਕਾਵਾਂ ਦੇ ਦਮ ’ਤੇ ਬੜੀ ਹੀ ਬੇਦਰਦੀ ਨਾਲ ਮਾਈਨਿੰਗ ਕੀਤੀ ਗਈ ਅਤੇ ਇਸ ਕਾਲੀ ਕਮਾਈ ਨੂੰ ਵਧਾਉਣ ਲਈ ਨਾ ਸਿਰਫ਼ ਜੰਗਲ ਦੇ ਪੌਦੇ-ਦਰੱਖ਼ਤਾਂ ਦਾ ਨੁਕਸਾਨ ਕੀਤਾ ਗਿਆ, ਬਲਕਿ ਵੱਡੀਆਂ-ਵੱਡੀਆਂ ਮਸ਼ੀਨਾਂ ਲਗਾ ਕੇ ਕਈ ਕਈ ਫੁੱਟ ਡੂੰਘਾਈ ਤੱਕ ਟੋਏ ਪੁੱਟ ਕੇ ਰੇਤਾ ਕੱਢਿਆ ਗਿਆ।

ਇਹ ਵੀ ਪੜ੍ਹੋ- ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

ਦੱਸ ਦੇਈਏ ਕਿ ਰੋਪੜ ਪੁਲਸ ਵਲੋਂ ਇਸ ਮਾਮਲੇ ਵਿਚ 10 ਜੂਨ ਨੂੰ ਗ੍ਰਿਫ਼ਤਾਰ ਕੀਤੇ ਗਏ ਪਿੰਡ ਸਾਲਾਹਪੁਰ ਨਿਵਾਸੀ ਇਕਬਾਲ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਸੰਭਾਵਨਾ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਜਾਂਚ ਦੇ ਲਪੇਟੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆ ਜਾਣ।

ਇਹ ਵੀ ਪੜ੍ਹੋ- CM ਮਾਨ ਦੇ 'ਸਪੇਨ' ਵਾਲੇ ਬਿਆਨ 'ਤੇ ਭੜਕੇ ਭਾਜਪਾ ਉਮੀਦਵਾਰ ਕੇਵਲ ਢਿੱਲੋਂ, ਪੁੱਛਿਆ ਵੱਡਾ ਸਵਾਲ

ਦੱਸਣਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਭਾਗ ਵਿਚ ਹੋਏ ਭ੍ਰਿਸ਼ਟਾਚਾਰ ਦੀਆਂ ਪਰਤਾਂ ਉਧੇੜੇ ਜਾਣ ਦੇ ਸਮੇਂ ਹੀ ਇਸ ਮਾਮਲੇ ’ਤੇ ਪੁਲਸ ਦਾ ਧਿਆਨ ਗਿਆ ਸੀ। ਜਿਸ ਤੋਂ ਬਾਅਦ ਚਮਕੌਰ ਸਾਹਿਬ ਦੇ ਵਣ ਰੇਂਜ ਅਧਿਕਾਰੀ ਦੀ ਸ਼ਿਕਾਇਤ ’ਤੇ ਰੋਪੜ ਜ਼ਿਲ੍ਹਾ  ਪੁਲਸ ਵਲੋਂ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਤੇ ਬਰਾਮਦਗੀ ਕੀਤੀ ਗਈ ਸੀ।

ਇਹ ਵੀ ਪੜ੍ਹੋ- ਜਾਣੋ ਪੰਜਾਬ ਦੇ ਕਿਸ ਸ਼ਹਿਰ ਤੋਂ ਕਿਹੜੇ ਸਮੇਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ ਸਰਕਾਰੀ ਬੱਸਾਂ

ਵਿਜੀਲੈਂਸ ਬਿਊਰੋ ਨੂੰ ਪਤਾ ਲੱਗਿਆ ਸੀ ਕਿ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ ਵਿਚ ਜੰਗਲਾਤ ਦੀ ਨੋਟੀਫਾਈਡ ਭੂਮੀ ਤੋਂ ਨਾਜਾਇਜ਼ ਰੇਤ ਕੱਢਣ ਲਈ ਪੰਜਾਬ ਸਰਕਾਰ ਦੇ ਪੰਜਾਬ ਕੁਦਰਤੀ ਵਣੀਕਰਨ ਕੋਸ਼ ਪ੍ਰਧਾਨ ਤੇ ਯੋਜਨਾ ਅਥਾਰਟੀ (ਪਨਕੈਂਪਾ) ਪ੍ਰੋਗਰਾਮ ਦੇ ਤਹਿਤ ਵਣ ਵਿਭਾਗ ਵਲੋਂ ਲਗਾਏ ਗਏ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਜਿਸ ਤੋਂ ਇਲਾਵਾ ਉਕਤ ਵਣ ਭੂਮੀ ’ਤੇ ਭਾਰਤੀ ਵਣ ਐਕਟ ਤੇ ਵਣ (ਸੁਰੱਖਿਆ) ਐਕਟ ਦੀਆਂ ਧਾਰਾਵਾਂ ਵੀ ਲਾਗੂ ਹਨ। ਜਿਸ ਦੇ ਬਾਵਜੂਦ ਉਕਤ ਜੰਗਲ ਦੀ ਜ਼ਮੀਨ ’ਤੇ ਰਾਜਨੀਤਕ ਸੁਰੱਖਿਆ ਨਾਲ ਨਾਜਾਇਜ਼ ਰੇਤ ਮਾਈਨਿੰਗ ਕੀਤੀ ਜਾ ਰਹੀ ਸੀ। ਪੁਲਸ ਵਲੋਂ ਇਸ ਮਾਮਲੇ ਵਿਚ ਸਾਲਾਹਪੁਰ ਨਿਵਾਸੀ ਇਕਬਾਲ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ ਤੇ ਉਸ ਦੇ ਨਾਲ ਹੀ ਇਕ ਜੇ. ਸੀ. ਬੀ. ਮਸ਼ੀਨ ਤੇ ਇਕ ਪੋਕਲੇਨ ਮਸ਼ੀਨ ਵੀ ਜ਼ਬਤ ਕੀਤੀ ਗਈ ਸੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕਮੈਂਟ ਕਰਕੇ ਦਿਓ ਜਵਾਬ।


Harnek Seechewal

Content Editor

Related News