ਗ੍ਰਿਫ਼ਤਾਰ MLA ਰਮਨ ਅਰੋੜਾ ਖ਼ਿਲਾਫ਼ ਵਿਜੀਲੈਂਸ ਦੀ ਜਾਂਚ ਤੇਜ਼, ਕੁੜਮ ਰਾਜੂ ਮਦਾਨ ਦੇ ਘਰ ਮਾਰੀ ਰੇਡ
Monday, May 26, 2025 - 07:21 PM (IST)

ਜਲੰਧਰ (ਸੋਨੂੰ, ਮ੍ਰਿਦੁਲ)- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਵਿਰੁੱਧ ਵਿਜੀਲੈਂਸ ਜਾਂਚ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੇ ਰਮਨ ਅਰੋੜਾ ਦੇ ਨਾਲ ਮਿਲ ਕੇ ਸੋਮਵਾਰ ਨੂੰ ਕੁੜਮ ਰਾਜੂ ਮਦਾਨ ਦੇ ਘਰ ਛਾਪਾ ਮਾਰਿਆ। ਪਤਾ ਲੱਗਾ ਹੈ ਕਿ 4-5 ਵਿਜੀਲੈਂਸ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸ਼ਮਸ਼ਾਨਘਾਟ 'ਚ ਤੀਜੀ ਵਾਰ ਹੋਇਆ ਵੱਡਾ ਕਾਂਡ, ਮੁਰਦਾਘਰ ਦੇ ਅੰਦਰਲਾ ਹਾਲ ਵੇਖ...
ਇਥੇ ਇਹ ਵੀ ਦੱਸ ਦੇਈਏ ਕਿ ਬੀਤੀ ਰਾਤ ਰਮਨ ਅਰੋੜਾ ਨੂੰ ਪੇਟ ਵਿਚ ਦਰਦ ਅਤੇ ਸਾਹ ਲੈਣ ਵਿਚ ਦਿੱਕਤ ਹੋਣ ਮਗਰੋਂ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਅੱਜ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਸ ਦੇ ਬਾਅਦ ਵਿਜੀਲੈਂਸ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਉਨ੍ਹਾਂ ਦੇ ਕੁੜਮ ਰਾਜੂ ਮਦਾਨ ਦੇ ਘਰ ਛਾਪਾ ਮਾਰ ਗਈ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਉੱਚੇ ਖੰਭਿਆਂ ਕਾਰਨ ਖ਼ਤਰਾ ਵਧਿਆ! ਹਨ੍ਹੇਰੀ-ਝੱਖੜ ਕਰਕੇ ਮੁੜ ਵਾਪਰ ਸਕਦੈ ਵੱਡਾ ਹਾਦਸਾ
ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਵੀ ਵਿਜੀਲੈਂਸ ਨੇ ਵਿਧਾਇਕ ਰਮਨ ਅਰੋੜਾ ਦੇ ਰਿਸ਼ਤੇਦਾਰ ਰਾਜੂ ਮਦਾਨ ਦੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਭਾਵੇਂ ਰਾਜੂ ਮਦਾਨ ਨਹੀਂ ਮਿਲਿਆ ਪਰ ਵਿਜੀਲੈਂਸ ਟੀਮ ਆਪਣੀ ਸਾਰੀ ਜਾਂਚ ਪੂਰੀ ਕਰਕੇ ਵਾਪਸ ਆ ਗਈ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਰਾਜੂ ਮਦਾਨ ਦੇ ਘਰ ਛਾਪਾ ਮਾਰਿਆ ਸੀ ਪਰ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਫਰਾਰ ਹੈ।
ਇਹ ਵੀ ਪੜ੍ਹੋ: ਜਲੰਧਰ-ਨਕੋਦਰ ਹਾਈਵੇਅ ਵੱਲ ਜਾਣ ਵਾਲੇ ਲੋਕ ਦੇਣ ਧਿਆਨ, ਜਾਮ ਹੋ ਗਿਆ ਹਾਈਵੇਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e