ਮਾਮਲਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ: ਵਿਜੀਲੈਂਸ ਬਿਊਰੋ ਨੇ ਸਾਬਕਾ CM ਚੰਨੀ ਨੂੰ ਕੀਤਾ ਤਲਬ

Wednesday, Apr 12, 2023 - 08:30 AM (IST)

ਜਲੰਧਰ (ਧਵਨ)- ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਖ-ਵੱਖ ਵੈਰੀਫਿਕੇਸ਼ਨਾਂ ਲਈ ਤਲਬ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਨੀ ਨੂੰ ਅੱਜ ਮੋਹਾਲੀ ’ਚ ਸਥਿਤ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿਚ ਬੁਲਾਇਆ ਗਿਆ ਹੈ। ਉਨ੍ਹਾਂ ਦਾ ਕੇਸ ਰੋਪੜ ਰੇਂਜ ਦੇ ਵਿਜੀਲੈਂਸ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। ਵਿਜੀਲੈਂਸ ਬਿਊਰੋ ਫਿਲਹਾਲ ਚੰਨੀ ਦੇ ਮਾਮਲੇ ’ਚ ਕਮਾਈ ਦੀ ਤੁਲਨਾ ’ਚ ਵੱਧ ਜਾਇਦਾਦ ਬਣਾਉਣ ਦੇ ਕੇਸ ਵਿਚ ਵੱਖ-ਵੱਖ ਵੈਰੀਫਿਕੇਸ਼ਨਾਂ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 791 ਖਾਲ੍ਹੀ ਸਰਕਾਰੀ ਕੋਠੀਆਂ, 140 ਬਣ ਚੁੱਕੀਆਂ ਹਨ ਖੰਡਰ, ਇਸ ਕਾਰਨ ਕੁਆਰਟਰ ਪਏ ਹਨ ਖਾਲ੍ਹੀ

ਫਿਲਹਾਲ ਚੰਨੀ ਖਿਲਾਫ ਵਿਜੀਲੈਂਸ ਬਿਊਰੋ ਨੇ ਰਸਮੀ ਤੌਰ ’ਤੇ ਕੋਈ ਵੀ ਕੇਸ ਦਰਜ ਨਹੀਂ ਕੀਤਾ। ਅਜੇ ਇਹ ਵੀ ਨਹੀਂ ਦੱਸਿਆ ਗਿਆ ਕਿ ਚੰਨੀ ਖਿਲਾਫ ਸ਼ਿਕਾਇਤ ਕਿੱਥੋਂ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਚੰਨੀ ਦੇ ਕਈ ਮਾਮਲੇ ਵਿਚਾਰ ਅਧੀਨ ਹਨ। ਭਗਵੰਤ ਮਾਨ ਨੇ ਤਾਂ ਕਈ ਮੰਚਾਂ ’ਤੇ ਇਹ ਵੀ ਕਿਹਾ ਸੀ ਕਿ ਉਹ ਸਾਬਕਾ ਕਾਂਗਰਸ ਸਰਕਾਰ ਦੀ ਕਈ ਫਾਈਲਾਂ ਦਾ ਅਧਿਐਨ ਕਰ ਰਹੇ ਹੈ, ਜਿਨ੍ਹਾਂ ਵਿਚ ਕਈ ਖੁਲਾਸੇ ਹੋਣਗੇ।

ਇਹ ਵੀ ਪੜ੍ਹੋ: ਦਰਦਨਾਕ ਘਟਨਾ: ਈ-ਬਾਈਕ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਬੱਚੇ

ਵਿਜੀਲੈਂਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਚੰਨੀ ਨੂੰ ਮੋਹਾਲੀ ’ਚ ਸਥਿਤ ਹੈੱਡਕੁਆਰਟਰ ਵਿਚ ਬੁਲਾਉਣ ਦੀ ਚਿੱਠੀ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਚੰਨੀ ਨੇ ਫਿਲਹਾਲ ਇਹ ਨਹੀਂ ਦੱਸਿਆ ਕਿ ਉਹ ਅੱਜ ਵਿਜੀਲੈਂਸ ਅਧਿਕਾਰੀਆਂ ਨੂੰ ਮਿਲਣ ਲਈ ਜਾ ਰਹੇ ਹਨ ਜਾਂ ਨਹੀਂ। ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਬਰੇਸ਼ੀਆ 'ਚ ਨਗਰ ਕੌਂਸਲ ਚੋਣਾਂ 'ਚ ਇਹ 3 ਸਿੱਖ ਚਿਹਰੇ ਅਜ਼ਮਾਉਣਗੇ ਆਪਣੀ ਕਿਸਮਤ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News