ਵਿਜੀਲੈਂਸ ਬਿਊਰੋ ਵਲੋਂ ਮੁਆਵਜ਼ੇ ਦੇ 66 ਕਰੋੜ ਦੀ ਧਾਂਦਲੀ ਦੇ ਚੱਲਦੇ ਦੋ ਸਰਪੰਚਾਂ ਤੇ ਅੱਠ ਪੰਚਾਂ ’ਤੇ ਕੇਸ ਦਰਜ

05/28/2022 4:03:08 PM

ਪਟਿਆਲਾ : ਗ੍ਰਾਮ ਪੰਚਾਇਤ ਪਿੰਡ ਆਕੜੀ, ਸਿਹਰਾ, ਸੇਹਰੀ, ਤਖਤੂਮਾਜਰਾ ਅਤੇ ਪਿੰਡ ਪਬਰਾ ਤਹਿਸਲੀ ਰਾਜਪੁਰਾ ਵਿਚ ਪੰਚਾਇਤੀ ਜ਼ਮੀਨ ਦੇ ਮੁਆਵਜ਼ੇ ਵਿਚ 6.66 ਕਰੋੜ ਰੁਪਏ ਦੀ ਧਾਂਦਲੀ ਪਾਏ ਜਾਣ ਤੋਂ ਬਾਅਦ ਕਈ ਦੋ ਸਰਪੰਚਾਂ ਤੋਂ ਇਲਾਵਾ ਕਈ ਲੋਕਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਹੈ। ਇਸ ਮਾਮਲੇ ਵਿਚ ਦੋ ਸਰਪੰਚਾਂ, ਅੱਠ ਪੰਚਾਂ, ਦੋ ਪੰਚਾਇਤ ਸਕੱਤਰਾਂ, ਇਕ ਜੇ.ਈ., 10 ਫਰਮਾਂ ਸਮੇਤ ਚਾਰ ਪ੍ਰਾਈਵੇਟ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁੱਡਾ ਵਲੋਂ ਉਕਤ ਪੰਜ ਪਿੰਡਾਂ ਦੀ ਕੁੱਲ 1103 ਏਕੜ, ਤਿੰਨ ਕਨਾਲ, 15 ਮਰਲੇ ਜ਼ਮੀਨ ਇਕਵਾਇਰ ਕਰਨ ਦੇ ਬਦਲੇ ਮਿਲੇ ਮੁਆਵਜ਼ੇ ਨੂੰ ਪਿੰਡ ਦੇ ਵਿਕਾਸ ਕਾਰਜਾਂ ’ਤੇ ਖਰਚ ਕਰਨ ਦੇ ਨਾਮ ’ਤੇ ਧਾਂਦਲੀਆਂ ਕਰਨ ਦੇ ਦੋਸ਼ਾਂ ਵਿਚ ਇਹ ਕਾਰਵਾਈ ਕੀਤੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਕਲਕੱਤਾ ਇੰਟੀਗ੍ਰੇਟਿਡ ਕੋਰੀਡੋਰ ਪ੍ਰੋਜੈਕਟ ਦੇ ਤਹਿਤ ਪੁੱਡਾ ਨੇ ਇਨ੍ਹਾਂ ਪਿੰਡਾਂ ਦੀ ਇਕਵਾਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ 285 ਕਰੋੜ 15 ਲੱਖ 84 ਹਜ਼ਾਰ 554 ਰੁਪਏ ਦਿੱਤਾ ਸੀ। ਇਸ ਤੋਂ ਇਲਾਵਾ ਇਸ ਜ਼ਮੀਨ ਦੇ ਕਿਸਾਨਾਂ ਨੂੰ 9 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ ਉਜਾੜਾ ਭੱਤਾ 97 ਕਰੋ਼ੜ 80 ਲੱਖ 69 ਹਜ਼ਾਰ 375 ਰੁਪਏ ਦਿੱਤਾ ਗਿਆ। ਉਕਤ ਪੰਚਾਇਤਾਂ ਨੂੰ ਮਿਲੀ ਮੁਆਵਜ਼ਾ ਰਾਸ਼ੀ ’ਤੇ 2019 ਵਿਚ 2022 ਵਿਚ ਪ੍ਰਾਪਤ ਹੋਈਆਂ ਗ੍ਰਾਂਟਾਂ ਤੋਂ ਪੰਚਾਇਤਾਂ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਸੰਬੰਧੀ ਪਿੰਡਾਂ ਵਾਲਿਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਉਕਤ ਪਿੰਡਾਂ ਵਿਚ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਦੇ ਨਾਲ ਪੰਚਾਇਤਾਂ ਵਲੋਂ ਮਿਲੀ ਭੁਗਤ ਕਰਕੇ ਵਿਕਾਸ ਦੇ ਕੰਮ ਠੀਕ ਢੰਗ ਨਾਲ ਨਹੀਂ ਕਰਵਾਏ ਗਏ ਹਨ।

ਸ਼ਿਕਾਇਤ ਮਿਲਣ ’ਤੇ ਇਨ੍ਹਾਂ ਕੰਮਾਂ ਸੰਬੰਧੀ ਤਕਨੀਕੀ ਟੀਮ ਵਲੋਂ ਚੈਕਿੰਗ ਕਰਵਾਈ ਗਈ। ਇਸ ਦੌਾਰਨ ਵੱਡੇ ਪੱਧਰ ’ਤੇ ਵਿਕਾਸ ਕਾਰਜਾਂ ਵਿਚ ਖਾਮੀਆਂ ਅਤੇ ਕੰਮ ਨਹੀਂ ਹੋਣਾ ਪਾਇਆ ਗਿਆ। ਪਿੰਡ ਆਕੜੀ ਅਤੇ ਪਿੰਡ ਸੇਹਰੀ ਦੀ ਪੰਚਾਇਤ ਵਲੋਂ ਬਿਨਾਂ ਕੰਮ ਕਰਵਾਏ ਵੱਡੀ ਰਾਸ਼ੀ ਦਾ ਭੁਗਤਾਨ ਕਰਕੇ ਛੇ ਕਰੋੜ 66 ਲੱਖ 47 ਹਜ਼ਾਰ 36 ਰੁਪਏ ਦਾ ਘਪਲਾ ਕੀਤਾ ਗਿਆ ਹੈ। ਇਸ ਕਾਰਣ ਸਾਰਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ।


Gurminder Singh

Content Editor

Related News