MVI ਜਲੰਧਰ ਦਫ਼ਤਰ ’ਚ ਗੱਡੀਆਂ ਦੀ ਪਾਸਿੰਗ ਮੌਕੇ ਭ੍ਰਿਸ਼ਟਾਚਾਰ ਕਰਨ ’ਚ ਸਹਿ-ਦੋਸ਼ੀ ਏਜੰਟ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

Tuesday, Oct 18, 2022 - 11:39 PM (IST)

MVI ਜਲੰਧਰ ਦਫ਼ਤਰ ’ਚ ਗੱਡੀਆਂ ਦੀ ਪਾਸਿੰਗ ਮੌਕੇ ਭ੍ਰਿਸ਼ਟਾਚਾਰ ਕਰਨ ’ਚ ਸਹਿ-ਦੋਸ਼ੀ ਏਜੰਟ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਮੋਟਰ ਵਹੀਕਲ ਇੰਸਪੈਕਟਰ (ਐੱਮ. ਵੀ. ਆਈ.) ਜਲੰਧਰ ਦਫ਼ਤਰ ’ਚ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਸੰਗਠਿਤ ਭ੍ਰਿਸ਼ਟਾਚਾਰ ਕਰਨ ਵਿਰੁੱਧ ਦਰਜ ਮੁਕੱਦਮੇ ’ਚ ਫਰਾਰ ਚੱਲੇ ਆ ਰਹੇ ਪ੍ਰਾਈਵੇਟ ਏਜੰਟ ਪਰਮਜੀਤ ਸਿੰਘ ਬੇਦੀ ਵਾਸੀ ਨਿਊ ਡਿਫੈਂਸ ਕਾਲੋਨੀ, ਹੁਣ ਜੋਗਿੰਦਰ ਨਗਰ, ਰਾਮਾ ਮੰਡੀ ਜਲੰਧਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ, ਜਦਕਿ ਇਸ ਕੇਸ ’ਚ ਫਰਾਰ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਜਾਰੀ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਦੇ ਵਿਦਿਆਰਥੀ ਵਿੰਗ CYSS ਨੇ PU ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ’ਚ ਮਾਰੀ ਬਾਜ਼ੀ

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨੀਂ ਵਿਜੀਲੈਂਸ ਬਿਊਰੋ ਜਲੰਧਰ ਵੱਲੋਂ ਅਚਨਚੇਤ ਚੈਕਿੰਗ ਦੌਰਾਨ ਐੱਮ. ਵੀ. ਆਈ. ਦਫ਼ਤਰ ਜਲੰਧਰ ’ਚ ਉਥੋਂ ਦੇ ਐੱਮ. ਵੀ. ਆਈ. ਨਰੇਸ਼ ਕਲੇਰ ਵੱਲੋਂ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵੱਡੀ ਪੱਧਰ ’ਤੇ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਚਾਰ ਦਾ ਪਰਦਾਫਾਸ਼ ਕਰਦੇ ਹੋਏ 23.08.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਕੇਸ ’ਚ ਨਰੇਸ਼ ਕੁਮਾਰ ਕਲੇਰ, ਰਾਮਪਾਲ ਉਰਫ ਰਾਧੇ ਅਤੇ ਮੋਹਨ ਲਾਲ ਉਰਫ ਕਾਲੂ (ਦੋਵੇਂ ਪ੍ਰਾਈਵੇਟ ਏਜੰਟ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਅਜੇ 7 ਨਾਮਜ਼ਦ ਦੋਸ਼ੀ ਭਗੌੜੇ ਚੱਲੇ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਉਪਰੰਤ ਉਕਤ ਪਰਮਜੀਤ ਸਿੰਘ ਬੇਦੀ ਕੋਲੋਂ 3 ਵੱਖ-ਵੱਖ ਕਿਸਮ ਦੇ ਸਮਾਰਟਫੋਨ ਅਤੇ ਵੱਖ-ਵੱਖ ਨਾਵਾਂ ’ਤੇ ਜਾਰੀ ਕਰਵਾਈਆਂ ਵੱਖ-ਵੱਖ ਕੰਪਨੀਆਂ ਦੀਆਂ 4 ਮੋਬਾਇਲ ਸਿਮਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਉਕਤ ਮੁਲਜ਼ਮ ਐੱਮ. ਵੀ. ਆਈ. ਨਰੇਸ਼ ਕਲੇਰ ਦੇ ਦਸਤਖ਼ਤ ਕੀਤੇ ਹੋਏ ਅਤੇ ਦਫ਼ਤਰ ਦੀ ਮੋਹਰ ਲੱਗੇ ਖਾਲੀ ਫਿੱਟਨੈੱਸ ਸਰਟੀਫਿਕੇਟ ਅਤੇ ਹੋਰ ਸਰਕਾਰ ਨੂੰ ਚੂਨਾ ਲਾਉਣ ਵਾਲੇ ਦਸਤਾਵੇਜ਼ ਵੀ ਬਰਾਮਦ ਹੋਏ ਹਨ। ਵਿਜੀਲੈਸ ਬਿਊਰੋ ਵੱਲੋਂ ਆਉਂਦੇ ਦਿਨਾਂ ’ਚ ਉਕਤ ਮੁਲਜ਼ਮ ਬੇਦੀ ਦੇ ਮੋਬਾਇਲ, ਸਿਮ ਕਾਰਡ ਅਤੇ ਲੈਪਟਾਪ ਦਾ ਸਾਰਾ ਡਾਟਾ ਸਾਈਬਰ ਮਾਹਿਰਾਂ ਨੂੰ ਭੇਜ ਕੇ ਪੜਤਾਲ ਕਰਵਾਈ ਜਾਵੇਗੀ, ਜਿਸ ਤੋਂ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਉਕਤ ਨਰੇਸ਼ ਕਲੇਰ ਐੱਮ. ਵੀ. ਆਈ. ਵੱਲੋਂ ਵੱਖ-ਵੱਖ ਕਿਸਮ ਦੀਆਂ ਗੱਡੀਆਂ ਦੀ ਪਾਸਿੰਗ ਬਿਨਾਂ ਇੰਸਪੈਕਸ਼ਨ ਕੀਤੇ ਅਤੇ ਬਿਨਾਂ ਸਰਕਾਰੀ ਫੀਸ ਭਰੇ ਰਿਸ਼ਵਤ ਲੈ ਕੇ ਗੱਡੀਆਂ ਨੂੰ ਫਿੱਟਨੈੱਸ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਂਦਾ ਸੀ।


author

Manoj

Content Editor

Related News