ਵਿਧਾਨ ਸਭਾ ''ਚੋਂ ਸਿੱਧੂ ਦੀ ਗੈਰ-ਹਾਜ਼ਰੀ ''ਤੇ ਦੇਖੋ ਕੀ ਬੋਲੇ ਵੇਰਕਾ

08/02/2019 6:55:51 PM

ਚੰਡੀਗੜ੍ਹ : ਸ਼ੁੱਕਰਵਾਰ ਤੋਂ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਹੀ ਨਵਜੋਤ ਸਿੱਧੂ ਦੀ ਗੈਰਹਾਜ਼ਰੀ 'ਤੇ ਕਾਂਗਰਸ ਦੇ ਸੀਨੀਅਰ ਆਗੂ ਡਾ. ਰਾਜ ਕੁਮਾਰ ਵੇਰਕਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਡਾ. ਵੇਰਕਾ ਦਾ ਕਹਿਣਾ ਹੈ ਕਿ ਸਦਨ ਵਿਚ ਹਾਜ਼ਰੀ ਭਰਨੀ ਨਵਜੋਤ ਸਿੱਧੂ ਦੀ ਜ਼ਿੰਮੇਵਾਰੀ ਹੈ। ਵੇਰਕਾ ਨੇ ਕਿਹਾ ਕਿ ਜੇਕਰ ਉਹ ਕਿਸੇ ਕੰਮ ਵਿਚ ਰੁੱਝੇ ਵੀ ਹੋਏ ਹਨ ਤਾਂ ਵੀ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਹਾਜ਼ਰੀ ਭਰਨੀ ਚਾਹੀਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਲੋਂ ਵੇਰਕਾ ਵਲੋਂ ਸਿੱਧੂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਵੀ ਕੀਤੀ ਗਈ ਸੀ। 

ਇਸ ਤੋਂ ਇਲਾਵਾ ਵਿਰੋਧੀ ਧਿਰਾਂ ਵਲੋਂ ਵਿਧਾਨ ਸਭਾ ਦੀ ਕਾਰਵਾਈ ਲਈ ਸਮਾਂ ਵਧਾਏ ਜਾਣ ਦੀ ਮੰਗ 'ਤੇ ਵੇਰਕਾ ਨੇ ਕਿਹਾ ਕਿ ਵਿਰੋਧੀ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਤਾਂ ਕਰ ਰਹੇ ਹਨ, ਫਿਰ ਉਹ ਸਦਨ ਛੱਡ ਕੇ ਕਿਉਂ ਭੱਜਦੇ ਹਨ। ਉਨ੍ਹਾਂ ਕਿਹਾ ਕਿ  ਪੰਜਾਬ ਦੇ ਮੁੱਦਿਆਂ 'ਤੇ ਬਹਿਸ ਲਈ ਦੋ ਦਿਨਾਂ ਦਾ ਸਮਾਂ ਹੈ ਪਰ ਵਿਰੋਧੀ ਜਾਣ ਬੁੱਝ ਕੇ ਇਨ੍ਹਾਂ ਮੁੱਦਿਆਂ 'ਤੇ ਬਹਿਸ ਕਰਨ ਦੀ ਬਜਾਏ ਬਾਏਕਾਟ ਕਰ ਜਾਂਦੇ ਹਨ।


Gurminder Singh

Content Editor

Related News