ਬੁਲੇਟ ''ਤੇ ਸਟੰਟ ਕਰਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ, ਭਾਲ ''ਚ ਲੱਗੀ ਪੁਲਸ

Monday, Jul 22, 2024 - 02:58 PM (IST)

ਬੁਲੇਟ ''ਤੇ ਸਟੰਟ ਕਰਦੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ, ਭਾਲ ''ਚ ਲੱਗੀ ਪੁਲਸ

ਲੁਧਿਆਣਾ (ਸੰਨੀ): ਅੱਜਕੱਲ੍ਹ ਲੋਕ ਸੋਸ਼ਲ ਮੀਡੀਆ 'ਤੇ ਵਿਊ ਲੈਣ ਦੇ ਚੱਕਰ ਵਿਚ ਆਪਣੀ ਜਾਨ ਖ਼ਤਰੇ ਵਿਚ ਪਾਉਣ ਤੋਂ ਵੀ ਨਹੀਂ ਡਰ ਰਹੇ। ਇਸੇ ਲਈ ਕੁਝ ਲੋਕ ਵਾਹਨਾਂ 'ਤੇ ਸਟੰਟਬਾਜ਼ੀ ਵੀ ਕਰਦੇ ਨਜ਼ਰ ਆ ਰਹੇ ਹਨ। ਅਜਿਹੇ ਕੁਝ ਵਾਹਨ ਚਾਲਕਾਂ ਦਾ ਟ੍ਰੈਫਿਕ ਪੁਲਸ ਬੀਤੇ ਦਿਨਾਂ ਤੋਂ ਚਾਲਾਨ ਕਰ ਚੁੱਕੀ ਹੈ। ਹੁਣ ਇਕ ਨਵਾਂ ਮਾਮਲਾ ਬੁਲੇਟ ਬਾਈਕ 'ਤੇ ਸਟੰਟਬਾਜ਼ੀ ਕਰਨ ਦਾ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼ਿਵ ਸੈਨਾ ਆਗੂ ਗੋਰਾ ਥਾਪਰ 'ਤੇ ਹਮਲੇ ਲਈ NIA ਜਾਂਚ ਦੀ ਮੰਗ, ਰਾਜਪਾਲ ਨੂੰ ਮਿਲਿਆ ਪਰਿਵਾਰ

ਇਸ ਵਿਚ ਇਕ ਨੌਜਵਾਨ ਬੁਲੇਟ ਮੋਟਰਸਾਈਕਲ 'ਤੇ ਖੜ੍ਹਾ ਹੋ ਕੇ ਬਾਈਕ ਨੂੰ ਚਲਾ ਰਿਹਾ ਹੈ ਤੇ ਉਸ ਦੇ ਸਾਥੀ ਉਸ ਦੀ ਵੀਡੀਓ ਬਣਾ ਰਹੇ ਹਨ। ਇਹ ਵੀਡੀਓ ਚੀਮਾ ਚੌਕ ਫ਼ਲਾਈਓਵਰ ਦੀ ਦੱਸੀ ਜਾ ਰਹੀ ਹੈ। ਉੱਥੇ ਹੀ ਟ੍ਰੈਫ਼ਿਕ ਪੁਲਸ ਵਾਹਨਾਂ ਦੇ ਨੰਬਰਾਂ ਦੇ ਅਧਾਰ 'ਤੇ ਬੁਲੇਟ ਚਾਲਕ ਅਤੇ ਉਸ ਦੇ ਸਾਥੀਆਂ ਦੀ ਪਛਾਣ ਕਰਨ ਵਿਚ ਲੱਗ ਗਈ ਹੈ। ਵਾਹਨ ਨੰਬਰਾਂ ਦੇ ਅਧਾਰ 'ਤੇ ਉਨ੍ਹਾਂ ਦਾ ਡਾਟਾ ਕੱਢਵਾਇਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹੋਟਲ 'ਚ ਮੁੰਬਈ ਦੇ ਕਾਰੋਬਾਰੀ ਨਾਲ ਹੋ ਗਿਆ ਕਾਂਡ! CCTV 'ਚ ਹੋਇਆ ਖ਼ੁਲਾਸਾ

ਏ.ਸੀ.ਪੀ. ਟ੍ਰੈਫ਼ਿਕ ਗੁਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਹੈ, ਜਿਸ ਨੂੰ ਵੈਰੀਫ਼ਾਈ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News