ਗੌਂਡਰ ਦੀ ਮੌਤ 'ਤੇ ਪੰਜਾਬ ਸਰਕਾਰ ਪੱਬਾਂ ਭਾਰ, ਜਾਣੋ ਕੀ ਬੋਲੇ ਸੁਖਬੀਰ ਬਾਦਲ (ਵੀਡੀਓ)

Saturday, Jan 27, 2018 - 07:00 PM (IST)

ਅੰਮ੍ਰਿਤਸਰ (ਸੁਮਿਤ) : ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਅਤੇ ਖੌਫ ਦਾ ਦੂਜਾ ਨਾਂ ਬਣ ਚੁੱਕੇ ਵਿੱਕੀ ਗੌਂਡਰ ਦਾ ਪੰਜਾਬ ਪੁਲਸ ਨੇ ਸਫਾਇਆ ਕਰ ਦਿੱਤਾ ਹੈ। ਪੰਜਾਬ ਅਤੇ ਰਾਜਸਥਾਨ ਪੁਲਸ ਨੇ ਸਪੈਸ਼ਲ ਆਪਰੇਸ਼ਨ ਦੌਰਾਨ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਦਾ ਪੰਜਾਬ-ਰਾਜਸਥਾਨ ਬਾਰਡਰ 'ਤੇ ਐਨਕਾਊਂਟਰ ਕਰਕੇ ਇਨ੍ਹਾਂ ਖੌਫਨਾਕ ਗੈਂਗਸਟਰਾਂ ਨੂੰ ਸਦਾ ਲਈ ਖਾਮੋਸ਼ ਕਰ ਦਿੱਤਾ। ਪੰਜਾਬ ਪੁਲਸ ਦੀ ਇਸ ਉਪਲੱਬਧੀ 'ਤੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਦੇ ਕੱਟੜ ਵਿਰੋਧੀ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਪੰਜਾਬ ਦਾ ਦੁਸ਼ਮਣ ਹੈ, ਉਸ ਦਾ ਖਾਤਮਾ ਹੋਣਾ ਸਹੀ ਹੈ।
ਦੂਜੇ ਪਾਸੇ ਵਿੱਕੀ ਗੌਂਡਰ ਦੇ ਖਾਤਮੇ ਲਈ ਪੰਜਾਬ ਸਰਕਾਰ ਲਗਾਤਾਰ ਆਪਣੀ ਪਿੱਠ ਥਾਪੜ ਰਹੀ ਹੈ। ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਦਲ ਦੇ ਸਮੇਂ ਤਿਆਰ ਹੋਏ ਗੈਂਗਸਟਰ ਕਾਂਗਰਸ ਨੇ ਖਤਮ ਕਰ ਦਿੱਤੇ ਹਨ। ਵੇਰਕਾ ਨੇ ਪੰਜਾਬ 'ਚ ਸਰਗਰਮ ਬਾਕੀ ਗੈਂਗਸਟਰਾਂ ਨੂੰ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬਾਜ਼ ਆ ਜਾਓ ਨਹੀਂ ਤਾਂ ਤੁਹਾਡਾ ਹਸ਼ਰ ਵੀ ਗੌਂਡਰ ਵਾਲਾ ਹੋਵੇਗਾ।


Related News