ਵੈਟਨਰੀ ਇੰਸਪੈਕਟਰਾਂ ਨੂੰ ਫਰੰਟ ਲਾਈਨ ਵਰਕਰ ਐਲਾਨਿਆ ਜਾਵੇ : ਸੱਚਰ,ਮਹਾਜ਼ਨ

05/04/2021 1:24:23 PM

ਚੰਡੀਗੜ੍ਹ - ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਸਿੰਘ ਬੜੀ, ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜ਼ਨ ਤੇ ਗੁਰਦੀਪ ਸਿੰਘ ਬਾਸੀ ਨੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਸ੍ਰੀ ਵਿਜੇ ਕੁਮਾਰ ਜੰਜੂਆ ਆਈ. ਏ. ਐੱਸ. ਤੋਂ ਮੰਗ ਕੀਤੀ ਹੈ ਕਿ ਵੈਟਨਰੀ ਇੰਸਪੈਕਟਰ ਕੋਵਿਡ ਦੌਰਾਣ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਪਸ਼ੂਆਂ ਨੂੰ ਗਲਘੋਟੂ‌ ਵੈਕਸੀਨੇਸ਼ਨ ਦੇ ਰਹੇ ਹਨ ਤੇ ਬੀਮਾਰ ਪਸ਼ੂਆਂ ਦਾ ਇਲਾਜ ਅਤੇ ਬਨਾਉਟੀ ਗਰਭਧਾਰਨ ਦੇ ਟੀਕਿਆਂ ਸਮੇਤ ਹੋਰ ਸੇਵਾਵਾਂ ਪਸ਼ੂ ਪਾਲਕਾਂ ਦੇ ਵਿਹੜਿਆ ਵਿਚ ਜਾ ਕੇ ਦੇ ਰਹੇ ਹਨ। ਇਸ ਲਈ ਕੋਰੋਨਾ ਦੇ ਚੱਲਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਵਿਭਾਗ ਵਿਚ ਕੰਮ ਕਰ ਰਹੇ ਵੈਟਨਰੀ ਇੰਸਪੈਕਟਰਾਂ ਨੂੰ ਫਰੰਟ ਲਾਈਨ ਵਰਕਰ ਐਲਾਨਿਆ ਜਾਵੇ ਤੇ ਕੋਈ ਦੁਖਦ ਘਟਨਾ ਵਾਪਰਣ 'ਤੇ ਉਹਨਾਂ ਦੇ ਪਰਿਵਾਰਾਂ ਨੂੰ ਫਰੰਟ ਲਾਈਨ ਵਰਕਰ ਵਾਲੀਆਂ ਸਾਰੀਆ ਸੁਵਿਧਾਵਾਂ ਦਿਤੀਆਂ ਜਾਣ। 


Bharat Thapa

Content Editor

Related News