ਵੈਟਨਰੀ ਇੰਸਪੈਕਟਰਾਂ ਨੇ ਕਾਲੇ ਕਾਨੂੰਨ ਰੱਦ ਕਰਨ ਬਾਰੇ ਭਾਰਤ ਬੰਦ ਦੌਰਾਣ ਡੱਟ ਕੇ ਸਾਥ ਦਿਤਾ
Tuesday, Dec 08, 2020 - 06:18 PM (IST)
ਪਠਾਨਕੋਟ(ਅਦਿੱਤਿਆ) - ਅੱਜ ਮੋਦੀ ਸਰਕਾਰ ਵੱਲੋਂ ਕਿਸਾਨ,ਮਜਦੂਰ ਅਤੇ ਆੜ੍ਹਤੀ ਮਾਰੂ ਤਿੰਨ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੱਡ ਚੀਰਵੀਂ ਠੰਡ ਵਿਚ ਪੰਜਾਬ ਦੇ ਕਿਸਾਨਾਂ ਸਮੇਤ ਦੇਸ਼ ਭਰ ਦੇ ਕਿਸਾਨਾਂ,ਟਰੇਡ ਜਥੇਬੰਦੀਆਂ ਸਮੇਤ ਅਨੇਕਾਂ ਜਥੇਬੰਦੀ ਵੱਲੋਂ ਭਾਰਤ ਬੰਦ ਦਾ ਭਰਵਾਂ ਸਮਰਥਨ ਦਿੱਤਾ ਗਿਆ। ਇਸ ਵਿਚ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰਾਂ ਨੇ ਆਪਣੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਹੋ ਰਹੀਆਂ ਰੋਸ ਰੈਲੀਆਂ ਅਤੇ ਪ੍ਰਦਰਸਨਾਂ ਵਿਚ ਕੰਮਕਾਰ ਛੱਡ ਕੇ ਵੱਡੀ ਗਿਣਤੀ ਵਿਚ ਸਮੂਲੀਅਤ ਕਰਕੇ ਕਿਸਾਨਾਂ ਦਾ ਡੱਟਵਾਂ ਸਾਥ ਦਿੱਤਾ।
ਵੱਖ-ਵੱਖ ਜਿਲ੍ਹਿਆਂ ਵਿਚ ਆਗੂਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇਕਰ 9 ਦਸੰਬਰ ਦੀ ਭਾਰਤ ਸਰਕਾਰ ਨਾਲ ਕਿਸਾਨਾਂ ਦੀ ਹੋ ਰਹੀ ਮੀਟਿੰਗ ਵਿਚ ਖੇਤੀਬਾੜੀ,ਬਿਜਲੀ ਸੋਧ ਬਿਲ,ਅਤੇ ਪਰਾਲੀ ਸਾੜਨ ਵਾਲੇ ਬਿਲ ਵਾਪਿਸ ਨਾ ਲਏ ਤਾਂ ਆਉਣ ਵਾਲੇ ਸਮੇਂ ਵਿਚ ਇਸ ਦਾ ਖਮਿਆਜਾ ਭੁਗਤਣ ਲਈ ਮੋਦੀ ਸਰਕਾਰ ਤਿਆਰ ਰਹੇ। ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਸੂਬਾ ਪ੍ਰੈਸ ਸਕੱਤਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਪੱਤਰਕਾਰਾਂ ਨੂੰ ਦਿਤੀ।