ਵੈਟਰਨਰੀ ਹਸਪਤਾਲ ਮੀਂਹ ਦੇ ਪਾਣੀ ''ਚ ਡੁੱਬਾ

Monday, Aug 21, 2017 - 04:44 AM (IST)

ਵੈਟਰਨਰੀ ਹਸਪਤਾਲ ਮੀਂਹ ਦੇ ਪਾਣੀ ''ਚ ਡੁੱਬਾ

ਸ਼ਾਮਚੁਰਾਸੀ, (ਚੁੰਬਰ)- ਸ਼ਾਮਚੁਰਾਸੀ ਅੱਡੇ ਵਿਚ ਸਥਿਤ ਵੈਟਰਨਰੀ ਹਸਪਤਾਲ ਮੀਂਹ ਦੇ ਪਾਣੀ ਨਾਲ ਬੁਰੀ ਤਰ੍ਹਾਂ ਘਿਰ ਚੁੱਕਾ ਹੈ, ਜਿਥੇ ਖੜ੍ਹਾ ਪਾਣੀ ਦੇਖ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਇਹ ਹਸਪਤਾਲ ਹੈ ਜਾਂ ਕੋਈ ਮੱਛੀ ਪੂੰਗ ਸੈਂਟਰ। ਇਸ ਦੀ ਨਾਜ਼ੁਕ ਬਿਲਡਿੰਗ ਦੇ ਚਾਰੋਂ ਪਾਸੇ ਪਾਣੀ ਹੀ ਪਾਣੀ ਹੈ। ਉਕਤ ਪਾਣੀ ਓਵਰਫਲੋਅ ਹੋਣ ਨਾਲ ਹਸਪਤਾਲ ਦੀ ਟੁੱਟੀ ਕੰਧ ਵਿਚੋਂ ਅੰਦਰ ਦਾਖਲ ਹੋ ਜਾਂਦਾ ਹੈ, ਇਸ ਕਾਰਨ ਹਸਪਤਾਲ ਵਿਚ ਬੀਮਾਰ ਪਸ਼ੂਆਂ ਦਾ ਚੈੱਕਅਪ ਕਰਵਾਉਣ ਵਾਲੇ ਪਸ਼ੂ ਪਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।


Related News