ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਭਰੇ ਬਾਜ਼ਾਰ ''ਚ ਵੈਂਡਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Thursday, Oct 10, 2024 - 06:39 PM (IST)

ਚੰਡੀਗੜ੍ਹ (ਸੁਸ਼ੀਲ)- ਮਨੀਮਾਜਰਾ ਬੱਸ ਅੱਡੇ ਸਾਹਮਣੇ ਹਸਪਤਾਲ ਦੀ ਕੰਧ ਨਾਲ ਫੜ੍ਹੀ ਲਾਉਣ ਵਾਲੇ 2 ਵੈਂਡਰਾਂ ਵਿਚਕਾਰ ਬੁੱਧਵਾਰ ਨੂੰ ਖ਼ੂਨੀ ਝੜਪ ਹੋ ਗਈ। ਇਕ ਵੈਂਡਰ ਨੇ ਤੇਜ਼ਧਾਰ ਹਥਿਆਰਾਂ ਨਾਲ ਦੂਜੇ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਭੋਲਾ ਦਾ ਹੱਥ ਕੱਟਿਆ ਗਿਆ, ਨਾਲ ਹੀ ਪੇਟ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਲੋਕਾਂ ਨੇ ਜ਼ਖ਼ਮੀ ਨੂੰ ਮਨੀਮਾਜਰਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਹਾਲਤ ਗੰਭੀਰ ਹੋਣ ’ਤੇ ਜੀ. ਐੱਮ. ਸੀ. ਐੱਚ.-32 ’ਚ ਭੇਜ ਦਿੱਤਾ। ਸ਼ਾਮ ਨੂੰ ਜ਼ਖ਼ਮੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਵਿੰਦਰ ਕੁਮਾਰ ਭੋਲਾ ਵਾਸੀ ਮੌਰੀਗੇਟ, ਮਨੀਮਾਜਰਾ ਵਜੋਂ ਹੋਈ ਹੈ। ਮਨੀਮਾਜਰਾ ਥਾਣਾ ਪੁਲਸ ਨੇ ਹਮਲਾਵਰ ਸਮੀਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਮੁੜ ਦਹਿਲਿਆ ਪੰਜਾਬ, ਧਾਰਮਿਕ ਸਥਾਨ ਨੇੜੇ ਬੈਠੇ ਲੋਕਾਂ 'ਤੇ ਅੰਨ੍ਹੇਵਾਹ ਵਰ੍ਹਾਈਆਂ ਗੋਲ਼ੀਆਂ

ਦਰਅਸਲ ਮਨੀਮਾਜਰਾ ਬੱਸ ਅੱਡੇ ਸਾਹਮਣੇ ਫੁੱਟਪਾਥ ’ਤੇ ਭੋਲਾ ਨੇ ਬੁੱਧਵਾਰ ਨੂੰ ਕੱਪੜਾ ਵੇਚਣ ਦੀ ਫੜ੍ਹੀ ਲਾਈ ਹੋਈ ਸੀ। ਉਸ ਨਾਲ ਹੀ ਸਮੀਰ ਨੇ ਫੜ੍ਹੀ ਲਾਈ ਸੀ। ਕਰੀਬ 2 ਵਜੇ ਦਵਿੰਦਰ ਕੁਮਾਰ ਭੋਲਾ ਅਤੇ ਸਮੀਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੋਵਾਂ ਵਿਚਾਲੇ ਗਾਲੀ-ਗਲੋਚ ਤੋਂ ਬਾਅਦ ਹੱਥੋਪਾਈ ਹੋ ਗਈ। ਗੁੱਸੇ ’ਚ ਆਏ ਸਮੀਰ ਨੇ ਸਕੂਟਰ ’ਚੋਂ ਤੇਜ਼ਧਾਰ ਹਥਿਆਰ ਕੱਢ ਕੇ ਦਵਿੰਦਰ ਕੁਮਾਰ ’ਤੇ ਹਮਲਾ ਕਰ ਦਿੱਤਾ। ਮੌਕੇ ’ਤੇ ਲੋਕਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਪੇਟ ਅਤੇ ਸਿਰ ’ਤੇ ਗੰਭੀਰ ਸੱਟਾਂ ਵੱਜਣ ਕਾਰਨ ਕਾਫ਼ੀ ਖ਼ੂਨ ਵਹਿ ਗਿਆ। ਕਰੀਬ 6 ਵਜੇ ਭੋਲਾ ਦੀ ਜੀ. ਐੱਮ. ਸੀ. ਐੱਚ.-32 ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਘਟਨਾ ਵਾਲੀ ਥਾਂ ’ਤੇ ਫੋਰੈਂਸਿਕ ਮੋਬਾਇਲ ਟੀਮ ਨੂੰ ਬੁਲਾਇਆ ਅਤੇ ਖ਼ੂਨ ਦੇ ਸੈਂਪਲ ਲਏ।

ਇਹ ਵੀ ਪੜ੍ਹੋ-ਸ਼ਰਾਬ ਕਾਰਨ ਉੱਜੜਿਆ ਹੱਸਦਾ-ਵੱਸਦਾ ਪਰਿਵਾਰ, ਭਰਾ ਨੇ ਭਰਾ ਦਾ ਕਰ 'ਤਾ ਕਤਲ

ਦੋਵਾਂ ਵਿਚਾਲੇ ਕਾਫ਼ੀ ਸਮੇਂ ਤੋਂ ਸੀ ਰੰਜਿਸ਼
ਵੈਂਡਰਾਂ ਨੇ ਦੱਸਿਆ ਕਿ ਦਵਿੰਦਰ ਸਿੰਘ ਭੋਲਾ ਅਤੇ ਸਮੀਰ ਦੋਵੇਂ ਹੀ ਕੱਪੜੇ ਦੀ ਫੜ੍ਹੀ ਲਾਉਂਦੇ ਸਨ। ਫੜ੍ਹੀ ਲਾਉਣ ਨੂੰ ਲੈ ਕੇ ਉਨ੍ਹਾਂ ’ਚ ਅਕਸਰ ਬਹਿਸ ਹੁੰਦੀ ਰਹਿੰਦੀ ਸੀ। ਬੁੱਧਵਾਰ ਨੂੰ ਬਹਿਸ ਕੁੱਟਮਾਰ ’ਚ ਬਦਲ ਗਈ। ਲੋਕਾਂ ਨੇ ਕਾਫ਼ੀ ਦੇਰ ਤੱਕ ਦੋਵਾਂ ਵਿਚਕਾਰ ਬਚਾਅ ਕੀਤਾ। ਦੱਸਣਯੋਗ ਹੈ ਕਿ ਹਸਪਤਾਲ ਦੀ ਕੰਧ ਨਾਲ ਨਾਜਾਇਜ਼ ਫੜ੍ਹੀਆਂ ਲਗਾਉਣ ਨੂੰ ਲੈ ਕੇ ਮਲਕੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਸ਼ੋਭਾ ਯਾਤਰਾ ਦੌਰਾਨ ਹੋਇਆ ਜ਼ਬਰਦਸਤ ਧਮਾਕਾ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News