ਤੇਜ਼ ਰਫ਼ਤਾਰ ਵਾਹਨਾਂ ਦੀ ਸਪੀਡੋਮੀਟਰ ਨਾਲ ਚੈਕਿੰਗ, 8 ਵਾਹਨਾਂ ਦੇ ਕੱਟੇ ਚਲਾਨ

Thursday, Aug 01, 2024 - 04:25 PM (IST)

ਫਾਜ਼ਿਲਕਾ (ਨਾਗਪਾਲ) : ਸੜਕੀ ਵਾਹਨਾਂ ਦੀ ਤੇਜ਼ ਰਫ਼ਤਾਰ ਅਕਸਰ ਹੀ ਸੜਕੀ ਹਾਦਸਿਆਂ ਦਾ ਕਾਰਨ ਬਣਦੀ ਹੈ ਪਰ ਹੁਣ ਫਾਜ਼ਿਲਕਾ ਟ੍ਰੈਫ਼ਿਕ ਪੁਲਸ ਇਸ ਤੇਜ਼ ਗਤੀ ’ਤੇ ਨਜ਼ਰ ਰੱਖੇਗੀ ਅਤੇ ਸੜਕਾਂ ਤੋਂ ਲੰਘਦੇ ਤੇਜ਼ ਗਤੀ ਵਾਹਨਾਂ ਦੇ ਚਲਾਨ ਕੱਟੇਗੀ ਅਤੇ ਕਾਰਵਾਈ ਕਰੇਗੀ। ਜਾਣਕਾਰੀ ਅਨੁਸਾਰ ਟ੍ਰੈਫ਼ਿਕ ਪੁਲਸ ਨੂੰ ਸਪੀਡੋਮੀਟਰ ਮੁਹੱਈਆ ਕਰਵਾਏ ਗਏ ਹਨ। ਟ੍ਰੈਫ਼ਿਕ ਪੁਲਸ ਹੁਣ ਇਨ੍ਹਾਂ ਸਪੀਡੋਮੀਟਰਾਂ ਦੇ ਜ਼ਰੀਏ ਸੜਕਾਂ ਤੋਂ ਲੰਘਦੇ ਤੇਜ਼ ਗਤੀ ਵਾਹਨਾਂ ਦੀ ਗਤੀ ’ਤੇ ਨਜ਼ਰ ਰੱਖ ਕੇ ਇਨ੍ਹਾਂ ’ਤੇ ਸਿਕੰਜ਼ਾ ਕਸੇਗੀ।

ਅੱਜ ਟ੍ਰੈਫ਼ਿਕ ਪੁਲਸ ਨੇ ਇਕ ਸਕੂਲ ਦੇ ਬਾਹਰ ਨਾਕਾਬੰਦੀ ਕੀਤੀ। ਜਿੱਥੇ ਫਾਜ਼ਿਲਕਾ-ਅਬੋਹਰ ਹਾਈਵੇ ਤੋਂ ਲੰਘਦੇ ਦੇ 8 ਤੇਜ਼ ਗਤੀ ਵਾਹਨਾਂ ਨੂੰ ਰੋਕ ਕੇ ਚਲਾਨ ਕੱਟੇ। ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮਾਂ ਨੇ ਕਿਹਾ ਕਿ ਜਿਸ ਥਾਂ ’ਤੇ ਇਹ ਨਾਕਾਬੰਦੀ ਕੀਤੀ ਹੋਈ ਸੀ, ਉਸ ਥਾਂ ’ਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਾਹਨਾਂ ਨੂੰ ਚਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਪੀਡੋਮੀਟਰ ਨਾਲ ਡੇਢ ਕਿਲੋਮੀਟਰ ਦੀ ਦੂਰੀ ਤੋਂ ਵਾਹਨਾਂ ਨੂੰ ਡੀਟੈਕਟ ਕੀਤਾ ਜਾ ਸਕਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਵਾਹਨ ਦੀ ਗਤੀ ਕਿੰਨੀ ਹੈ। ਟ੍ਰੈਫਿਕ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
 


Babita

Content Editor

Related News