ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

Saturday, Aug 15, 2026 - 12:05 PM (IST)

ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਲੁਧਿਆਣਾ (ਰਾਜ) : ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਵਾਹਨਾਂ ਦੇ ਨਾਜਾਇਜ਼ ਰੂਪ ਨਾਲ ਹੂਟਰ, ਸਾਇਰਨ, ਫਲੈਸ਼ਿੰਗ/ਐੱਲ.ਈ.ਡੀ. ਲਾਈਟਾਂ, ਬਲੈਕ ਫਿਲਮ ਅਤੇ ਬੰਪਰ ਗਾਰਡ ਲਗਾਉਣ ਅਤੇ ਵੇਚਣ ਵਾਲਿਆਂ ਖ਼ਿਲਾਫ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਸੁਰੱਖਿਆ ਵਿਵਸਥਾ ਮਜ਼ਬੂਤ ਕਰਨ, ਅਪਰਾਧਾਂ ’ਤੇ ਰੋਕਥਾਮ ਲਗਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਰੋਕਣ ਦੇ ਮਕਸਦ ਨਾਲ ਪੁਲਸ ਪ੍ਰਸ਼ਾਸਨ ਨੇ ਕਾਰ ਅਕਸੈਸਰੀ ਡੀਲਰਾਂ ਅਤੇ ਦੁਕਾਨਦਾਰਾਂ ਦੇ ਲਈ ਸਖਤ ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਕਹਿਰ ਓ ਰੱਬਾ ! ਖੇਤਾਂ 'ਚ ਕੰਮ ਕਰਦੇ ਸਮੇਂ ਰੋਟਾਵੇਟਰ ਦੀ ਲਪੇਟ ’ਚ ਆਇਆ ਮੁੰਡਾ, ਦੇਖਣ ਵਾਲੇ ਕੰਬ ਗਏ

ਵਧੀਕ ਪੁਲਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਆਗਾਮੀ ਦੋ ਮਹੀਨੇ ਤੱਕ ਪੂਰੇ ਕਮਿਸ਼ਨਰੇਟ ਲੁਧਿਆਣਾ ਦੇ ਅਧਿਕਾਰ ਖੇਤਰ ਵਿਚ ਪ੍ਰਭਾਵੀ ਰਹਿਣਗੇ। ਸਪੈਸ਼ਲ ਡਾਇਰੈਕਟਰ ਜਨਰਲ ਪੁਲਸ (ਲਾ ਐਂਡ ਆਰਡਰ, ਪੰਜਾਬ) ਦੇ ਪੱਤਰ ਦਾ ਨੋਟਿਸ ਲੈਂਦੇ ਪੁਲਸ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਕਿ ਦੁਕਾਨਦਾਰਾਂ ਵੱਲੋਂ ਗੱਡੀਆਂ ਵਿਚ ਕੰਪਨੀ ਫਿਟਿੰਗ ਤੋਂ ਇਲਾਵਾ ਹੂਟਰ, ਸਾਈਰਨ, ਨੀਲੀ-ਸਫੇਦ ਫਲੈਸ਼ਿੰਗ ਐੱਨ.ਈ.ਡੀ./ਫਲਿਕਰ ਲਾਈਟਾਂ, ਬਲੈਕ ਫਿਲਮ ਤੇ ਭਾਰੀ ਬੰਪਰ ਗਾਰਡ ਲਗਾਏ ਜਾ ਰਹੇ ਹਨ। ਇਸ ਨਾਲ ਨਾ ਕੇਵਲ ਆਮ ਜਨਤਾ ਵਿਚ ਡਰ ਦਾ ਮਾਹੌਲ ਬਣਦਾ ਹੈ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਹੁੰਦੀ ਹੈ। ਜ਼ਿਆਦਾਤਰ ਵਿਕਰੇਤਾ ਤੇ ਫਿਟਿੰਗ ਕਰਨ ਵਾਲੇ ਦੁਕਾਨਦਾਰ ਇਸ ਸਬੰਧੀ ਕੋਈ ਸਟਾਕ ਜਾਂ ਖਰੀਦੋ ਫਰੋਖ਼ਤ ਦਾ ਰਿਕਾਰਡ ਮੇਨਟੇਨ ਨਹੀਂ ਕਰਨ ਰਹੇ ਸਨ।

ਇਹ ਵੀ ਪੜ੍ਹੋ : ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਪੈ ਗਿਆ ਰੌਲਾ, ਬਿਜਲੀ ਖਪਤਕਾਰਾਂ ਦੀ ਵਧੀ ਚਿੰਤਾ

ਦੁਕਾਨਦਾਰਾਂ ਅਤੇ ਕਾਰ ਅਕਸੈਸਰੀ ਫਰਮਾਂ ਲਈ ਜ਼ਰੂਰੀ ਨਿਰਦੇਸ਼

ਹਰ ਏਜੰਸੀ, ਫਰਮ, ਸਟਾਕ ਡੀਲਰ ਤੇ ਦੁਕਾਨਦਾਰ ਨੂੰ ਨਾਜਾਇਜ਼ ਜਾਂ ਵਿਸ਼ੇਸ਼ ਅਕਸੈਸਰੀ ਵੇਚਣ ਅਤੇ ਫਿਟ ਕਰਨ ਦਾ ਪੂਰਾ ਸਟਾਕ ਰਜਿਸਟਰ ਮੇਨਟੇਨ ਕਰਨਾ ਹੋਵੇਗਾ। ਜੇਕਰ ਕੋਈ ਵਾਹਨ ਮਾਲਕ ਸਾਈਰਨ, ਹੂਟਰ ਜਾਂ ਫਲੈਸ਼ਰ ਲਗਾਉਂਦਾ ਹੈ ਤਾਂ ਦੁਕਾਨਦਾਰ ਨੂੰ ਸਬੰਧਤ ਸਰਕਾਰੀ ਵਿਭਾਗ ਵੱਲੋਂ ਜਾਰੀ ਅਧਿਕਾਰਤ ਆਗਿਆ ਪੱਤਰ ਦੀ ਜਾਂਚ ਕਰਕੇ ਉਸ ਦਾ ਰਿਕਾਰਡ ਰੱਖਣਾ ਹੋਵੇਗਾ। ਦੁਕਾਨਦਾਰਾਂ ਤੇ ਡੀਲਰਾਂ ਨੂੰ ਇਹ ਪੂਰਾ ਰਿਕਾਰਡ ਆਗਾਮੀ 5 ਸਾਲਾਂ ਤੱਕ ਆਪਣੇ ਕੋਲ ਸੁਰੱਖਿਅਤ ਰੱਖਣਾ ਹੋਵੇਗਾ ਤਾਂ ਕਿ ਜਾਂਚ ਦੌਰਾਨ ਪੁਲਸ ਨੂੰ ਮੁਹੱਈਆ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ : ਪਾਵਰਕਾਮ 'ਚ ਪੈ ਗਿਆ ਵੱਡਾ ਪੰਗਾ, ਇਤਿਹਾਸ 'ਚ ਪਹਿਲੀ ਵਾਰ ਹੋਇਆ ਇਹ ਕੰਮ

ਉਲੰਘਣਾ ਕਰਨ ’ਤੇ ਹੋਵੇਗੀ ਕਾਨੂੰਨੀ ਕਾਰਵਾਈ

ਵਧੀਕ ਪੁਲਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਵੀ ਏਜੰਸੀ, ਡੀਲਰ ਜਾਂ ਦੁਕਾਨਦਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨ ਤਹਿਤ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ ਹੋਣ ਜਾ ਰਹੀ ਵੱਡੀ ਕਾਰਵਾਈ, ਜਾਰੀ ਹੋਏ ਸਖ਼ਤ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News