ਪੰਜਾਬ ਦੇ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ, ਇਨ੍ਹਾਂ ਨਵੇਂ ਹੁਕਮਾਂ ਬਾਰੇ ਜਾਣ ਉੱਡਣਗੇ ਹੋਸ਼
Tuesday, Apr 22, 2025 - 01:04 PM (IST)

ਸਮਰਾਲਾ (ਬੰਗੜ, ਗਰਗ) : ਪੁਲਸ ਜ਼ਿਲ੍ਹਾ ਖੰਨਾ ਵੱਲੋਂ ਟ੍ਰੈਫਿਕ ਪ੍ਰਣਾਲੀ ਨੂੰ ਸੁਧਾਰਨ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੁਣ ‘ਡਿਜੀਟਲ’ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਤਰਜ਼ ’ਤੇ ਹੁਣ ਪੇਂਡੂ ਖੇਤਰ ਦਾ ਗੜ੍ਹ ਮੰਨੇ ਜਾਂਦੇ ਸਮਰਾਲਾ, ਖੰਨਾ, ਪਾਇਲ, ਮਾਛੀਵਾੜਾ ਸਾਹਿਬ ਤੇ ਦੋਰਾਹਾ ਇਲਾਕਿਆਂ ’ਚ ਟ੍ਰੈਫਿਕ ਪੁਲਸ ਹੁਣ ਹੱਥਾਂ ’ਚ ਚਲਾਣ ਬੁੱਕਾਂ ਫੜ੍ਹ ਕੇ ਖੜ੍ਹੀ ਨਜ਼ਰ ਨਹੀਂ ਆਵੇਗੀ ਸਗੋਂ ਡਿਜੀਟਲ ਮਸ਼ੀਨਾਂ ਨਾਲ ਲੈੱਸ ਟ੍ਰੈਫਿਕ ਪੁਲਸ ਚੁੱਪ ਚਪੀਤੇ ਆਪਣੀ ਕਾਰਵਾਈ ਕਰਦੀ ਦਿਖਾਈ ਦੇਵੇਗੀ। ਇਸ ਤੋਂ ਪਹਿਲਾ ਅਕਸਰ ਅਜਿਹਾ ਹੁੰਦਾ ਸੀ ਕਿ ਜਿਸ ਵਿਅਕਤੀ ਨੂੰ ਟ੍ਰੈਫਿਕ ਪੁਲਸ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਰੋਕਿਆ ਜਾਂਦਾ ਸੀ ਉਨ੍ਹਾਂ ’ਚੋਂ ਬਹੁਤ ਸਾਰੇ ਲੋਕ ਟੌਹਰ ਨਾਲ ਫੋਨ ਕੱਢ ਕੇ ਕਿਸੇ ਰਾਜਨੀਤਿਕ ਆਗੂ ਜਾਂ ਕਿਸੇ ਅਫ਼ਸਰ ਨੂੰ ਬੁਲਾ ਕੇ ਟ੍ਰੈਫਿਕ ਕਰਮੀਆਂ ਦੇ ਕੰਨ ਨੂੰ ਲਗਾ ਦਿੰਦੇ ਸਨ, ਜਿਸ ਕਾਰਨ ਬਹੁਤ ਸਾਰੇ ਲੋਕ ਸਿਫ਼ਾਰਸ਼ਾਂ ਦਾ ਲਾਹਾ ਲੈ ਕੇ ਕਾਰਵਾਈ ਤੋਂ ਬਚ ਜਾਂਦੇ ਸਨ ਪਰ ਹੁਣ ਡਿਜੀਟਲ ਕਾਰਵਾਈ ਕਾਰਨ ਹਰ ਰੋਜ਼ 150 ਦੇ ਕਰੀਬ ਚਲਾਣ ਕੱਟੇ ਜਾ ਰਹੇ ਹਨ। ਮੁੱਖ ਚੌਕ ਸਮਰਾਲਾ ’ਚ ਥਾਣਾ ਮੁੱਖੀ ਪਵਿੱਤਰ ਸਿੰਘ ਦੀ ਅਗਵਾਈ ’ਚ ਟ੍ਰੈਫਿਕ ਇੰਚਾਰਜ ਸੁਰਜੀਤ ਸਿੰਘ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟਦਿਆਂ ਕਿਹਾ ਕਿ ਟ੍ਰੈਫਿਕ ਪੁਲਸ ਦੀ ਕਾਰਵਾਈ ਆਮ ਲੋਕਾਂ ਦੀ ਸੁਰੱਖਿਆਂ ਲਈ ਜ਼ਰੂਰੀ ਹੈ। ਜੋ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹ ਆਪਣੀ ਤੇ ਦੂਜਿਆਂ ਦੀ ਜਾਨ ਵੀ ਖ਼ਤਰੇ ’ਚ ਪਾਉਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਘਟਨਾ
ਵਾਰ-ਵਾਰ ਕੀਤੀ ਗ਼ਲਤੀ ਤਾਂ ਵੱਧਦਾ ਜਾਵੇਗਾ ਜੁਰਮਾਨਾਂ
ਟ੍ਰੈਫਿਕ ਪੁਲਸ ਵੱਲੋਂ ਬੇ-ਲਗਾਮ ਹੋ ਕੇ ਸੜਕਾਂ ’ਤੇ ਘੁੰਮਦੇ ਵਾਹਨਾਂ ਤੇ ਵਾਹਨ ਚਾਲਕਾ ਖ਼ਿਲਾਫ਼ ਜੋ ਈ-ਚਲਾਨ ਰਾਹੀਂ ਕਾਰਵਾਈ ਆਰੰਭ ਕੀਤੀ ਗਈ ਹੈ। ਉਸ ਨਾਲ ਭਾਵੇਂ ਚਲਾਨ ਭਰਨ ਵਾਲੇ ਨੂੰ ਅਦਾਲਤ ਜਾ ਕੇ ਚਲਾਣ ਭਰਨ ਦੀ ਖੱਜਲ-ਖੁਆਰੀ ਤੋਂ ਛੁਟਕਾਰਾਂ ਤਾਂ ਜ਼ਰੂਰ ਮਿਲ ਗਿਆ ਪਰ ਜੇਕਰ ਉਹ ਵਿਅਕਤੀ ਆਪਣੀ ਗ਼ਲਤੀ ਨੂੰ ਨਾ ਸੁਧਾਰਦੇ ਹੋਏ ਵਾਰ-ਵਾਰ ਦੁਹਰਾਉਂਦਾ ਹੈ ਤਾਂ ਚਲਾਨ ਕੱਟਣ ਵਾਲੀ ਮਸ਼ੀਨ ਆਪਣੇ ਆਪ ਹੀ ਉਸ ਦੇ ਜ਼ੁਰਮਾਨੇ ’ਚ ਵਾਧਾ ਕਰਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਡਰਾਈਵਿੰਗ ਦੌਰਾਨ ਕੰਨ ਨੂੰ ਲਾਇਆ ਫੋਨ ਤਾਂ ਪਵੇਗਾ 5 ਹਜ਼ਾਰ ’ਚ
ਟ੍ਰੈਫਿਕ ਪੁਲਸ ਦੇ ਹੱਥ ’ਚ ਡਿਜੀਟਲ ਮਸ਼ੀਨ ਫੜੀ ਹੋਵੇ ਤੇ ਅੱਗੋਂ ਕਿਸੇ ਨੇ ਡਰਾਈਵਿੰਗ ਦੌਰਾਨ ਕੰਨ ਨੂੰ ਫੋਨ ਲਾਇਆ ਹੋਵੇ ਤਾਂ ਸਮਝੋ ਉਸ ਦੀ ਜੇਬ ’ਚੋਂ 5 ਹਜ਼ਾਰ ਰੁਪਇਆ ਜੁਰਮਾਨੇ ਦੇ ਰੂਪ ’ਚ ਸਰਕਾਰੀ ਖ਼ਜ਼ਾਨੇ ਵੱਲ ਨੂੰ ਤੁਰ ਪਿਆ ਹੈ। ਇਸੇ ਤਰ੍ਹਾਂ ਰੌਂਗ ਸਾਈਡ ਖੜ੍ਹਾ ਕੀਤਾ ਵਾਹਨ, ਬਿਨਾਂ ਹੈਲਮਟ ਤੋਂ ਚਲਾਇਆ ਵਹੀਕਲ, ਪ੍ਰਦੂਸ਼ਣ ਸਰਟੀਫਿਕੇਟ ਨਹੀਂ ਬਣਾਇਆ ਜਾਂ ਲਾਇਸੈਂਸ ਤੋਂ ਬਗੈਰ ਘੁੰਮਣ ’ਤੇ ਹਜ਼ਾਰ ਰੁਪਏ ਪ੍ਰਤੀ ਉਲੰਘਣਾ ਕਰਨ ਦਾ ਜ਼ੁਰਮਾਨਾਂ ਭਰਨਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ਸ਼ਰਮਸਾਰ ! ਸਕੂਲ ਵਿਚ ਲਿਜਾ ਕੇ 6 ਮੁੰਡਿਆਂ ਨੇ ਵਾਰੋ-ਵਾਰੀ ਕੁੜੀ ਨਾਲ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e