ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ
Saturday, Aug 18, 2018 - 03:06 AM (IST)

ਲਹਿਰਾਗਾਗਾ (ਜਿੰਦਲ, ਗਰਗ)– ਸ਼ਹਿਰ ’ਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਅਤੇ ਮਾਡ਼ੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਲਹਿਰਾ ਦੇ ਇੰਸਪੈਕਟਰ ਡਾ. ਜਗਵੀਰ ਸਿੰਘ ਦੀ ਅਗਵਾਈ ’ਚ ਸ਼ਹਿਰ ਦੇ ਅੰਦਰ ਰਾਮੇ ਵਾਲੀ ਖੂਹੀ, ਨਵਾਂ ਬੱਸ ਸਟੈਂਡ, ਮੰਦਰ ਚੌਕ ਆਦਿ ’ਚ ਪੁਲਸ ਪਾਰਟੀ ਸਣੇ ਨਾਕਾ ਲਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਅਤੇ ਅਧੂਰੇ ਕਾਗਜ਼ਾਤ ਵਾਲੇ ਕਰੀਬ 10 ਵਾਹਨਾਂ ਦੇ ਚਲਾਨ ਵੀ ਕੀਤੇ।