ਡੀ.ਸੀ ਦੇ ਨਿਰਦੇਸ਼ਾਂ ’ਤੇ ਸ਼ਹਿਰ ਦੇ 17 ਵਾਰਡਾਂ 'ਚ ਸ਼ੁਰੂ ਹੋਇਆ ਸਬਜ਼ੀ ਸਪਲਾਈ ਦਾ ਕੰਮ ਸ਼ੁਰੂ
Thursday, Mar 26, 2020 - 12:01 PM (IST)
ਜਲਾਲਾਬਾਦ (ਸੇਤੀਆ,ਸੁਮਿਤ) - ਜ਼ਿਲਾ ਡਿਪਟੀ ਕਮਿਸ਼ਨਰ ਵਲੋਂ ਬੀਤੇ ਦਿਨੀਂ ਮਾਰਕੀਟ ਕਮੇਟੀ 'ਚ ਇਕ ਮੀਟਿੰਗ ਬੁਲਾਈ ਗਈ ਸੀ, ਜਿਸ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਮੰਡੀ ਤੋਂ ਸਬਜ਼ੀ ਸਪਲਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸ਼ਹਿਰ ਦੇ 17 ਵਾਰਡਾਂ 'ਚ 172 ਰੇਹੜੀ ਚਾਲਕਾਂ ਅਤੇ ਛੋਟੇ ਵਾਹਨ ਚਾਲਕਾਂ ਵਲੋਂ ਸਬਜ਼ੀ ਦੀ ਸਪਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਆਪਣੀ ਨਿਗਰਾਨੀ ਹੇਠ ਸਬਜ਼ੀ ਮੰਡੀ ਤੋਂ ਰੇਹੜੀ ਅਤੇ ਹੋਰ ਵਾਹਨ ਚਾਲਕਾਂ ਨੂੰ ਸਬਜ਼ੀ, ਫਲ ਸਪਲਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਲਿਹਾਜ ਵਜੋਂ ਹਰ ਤਰ੍ਹਾਂ ਅਹਿਤਿਆਤ ਵਰਤਣ ਦੇ ਵੀ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਮੰਡੀ 'ਚ ਕਿਸੇ ਤਰ੍ਹਾਂ ਵੀ ਲੋਕਾਂ ਦੀ ਭੀੜ ਜਮਾ ਨਹੀਂ ਹੋਣ ਦਿੱਤੀ।
ਪੜ੍ਹੋ ਇਹ ਖਬਰ ਵੀ - ਕੋਰੋਨਾ ਤੋਂ ਬੇਖੌਫ ਜਲਾਲਾਬਾਦ ਦੇ ਲੋਕ, ਦੇਖੋ ਕਿਵੇਂ ਟੋਲੀਆਂ ਬਣਾ ਘੁੰਮ ਰਹੇ (ਤਸਵੀਰਾਂ)
ਪੜ੍ਹੋ ਇਹ ਖਬਰ ਵੀ - ਰਾਜਪੁਰਾ : ਹਵਾ ਵਿਚ ਉਡੇ 20 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਦੇ ਹੁਕਮ (ਤਸਵੀਰਾਂ)
ਡਿਪਟੀ ਕਮਿਸ਼ਨਰ ਵਲੋਂ ਸਵੇਰੇ 6 ਵਜੇ ਤੋਂ 8 ਵਜੇ ਤੱਕ ਸਬਜ਼ੀ ਮੰਡੀ ਖੋਲਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। 9 ਵਜੇ ਤੋਂ 12 ਵਜੇ ਤੱਕ ਰੇਹੜੀ ਚਾਲਕ ਵੱਖ-ਵੱਖ ਵਾਰਡਾਂ 'ਚ ਜਾ ਕੇ ਘਰਾਂ ਵਿਚ ਲੋਕਾਂ ਨੂੰ ਸਬਜ਼ੀ ਸਪਲਾਈ ਕਰਨਗੇ। ਇਸ ਤੋਂ ਇਲਾਵਾ ਇਹ ਵੀ ਨਿਰਧਾਰਤ ਕੀਤਾ ਗਿਆ ਮੰਡੀ 'ਚ ਥੋਕ ਦੇ ਭਾਅ ਵੇਕਣ ਵਾਲੀ ਸਬਜ਼ੀ ਨੂੰ ਨਿਰਾਧਰਿਤ ਮੁੱਲ ’ਤੇ ਹੀ ਵੇਚਣ ਦਾ ਕੰਮ ਕੀਤਾ ਜਾਵੇਗਾ। ਇਸ ਦੌਰਾਨ ਕਿਸੇ ਨੂੰ ਵੀ ਵੱਧ ਮੁੱਲ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸੇ ਤਰ੍ਹਾਂ ਵੀਰਵਾਰ ਨੂੰ ਰੇਹੜੀ ਚਾਲਕਾਂ ਨੇ ਸਬਜ਼ੀ ਵੰਡਣ ਦਾ ਕੰਮ ਸ਼ੁਰੂ ਕੀਤਾ। ਕਰਿਆਨਾ ਵਿਕ੍ਰੇਤਾਵਾਂ ਦੀ ਮੀਟਿੰਗ ਪਨਗ੍ਰੇਨ ਦਫਤਰ 'ਚ ਕੀਤੀ ਜਾ ਰਹੀ ਹੈ। ਜਿੱਥੇ ਕਰਿਆਿਨਾ ਵਿਕ੍ਰੇਤਾਵਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਕਿ ਉਹ ਘਰਾਂ 'ਚ ਰਾਸ਼ਨ ਪਹੁੰਚਾਉਣਗੇ।
ਪੜ੍ਹੋ ਇਹ ਖਬਰ ਵੀ - ਕੋਰੋਨਾ : ਡੇਰਾ ਬਿਆਸ ਤੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਆਪਣੇ ਭਵਨ ਵਰਤਣ ਦੀ ਪੇਸ਼ਕਸ਼