ਨਵਾਂ ਟਰਾਂਸਫਰ ਰੱਖਣ ਲਈ ਜੇ.ਈ. ਨੇ ਮੰਗੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ
Thursday, Jul 11, 2024 - 03:41 AM (IST)
ਫਾਜ਼ਿਲਕਾ (ਨਾਗਪਾਲ) – ਵਿਜੀਲੈਂਸ ਫਿਰੋਜ਼ਪੁਰ ਰੇਂਜ ਦੇ ਡੀ. ਐੱਸ. ਪੀ. ਰਾਜ ਕੁਮਾਰ ਸਾਮਾ ਦੀ ਅਗਵਾਈ ਹੇਠ ਵਿਜੀਲੈਂਸ ਪੁਲਸ ਦੀ ਟੀਮ, ਜਿਸ ’ਚ ਇੰਸਪੈਕਟਰ ਵਿਜੀਲੈਂਸ ਮੋਹਿਤ ਧਵਨ, ਏ. ਐੱਸ. ਆਈ. ਕਿਸ਼ਨ ਲਾਲ ਅਤੇ ਨਰਿੰਦਰ ਪਾਲ ਸਿੰਘ ਵੀ ਸ਼ਾਮਲ ਸਨ, ਨੇ ਫਾਜ਼ਿਲਕਾ ਵਿਖੇ ਪੀ. ਐੱਸ. ਪੀ. ਸੀ. ਐੱਲ. ਦੇ ਇਕ ਜੇ. ਈ. ਕੁਲਬੀਰ ਸਿੰਘ ਨੂੰ 7,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ।
ਸਾਮਾ ਨੇ ਦੱਸਿਆ ਕਿ ਫਾਜ਼ਿਲਕਾ ਉਪ-ਮੰਡਲ ਦੀ ਮੰਡੀ ਚਾਨਨਵਾਲੀ ਵਿਖੇ ਪਿੰਡ ’ਚ ਨਵਾਂ ਟਰਾਂਸਫਾਰਮਰ ਰੱਖਣ ਲਈ ਸਬ ਅਰਬਨ ਫਾਜ਼ਿਲਕਾ ਦੇ ਜੇ. ਈ. ਕੁਲਬੀਰ ਸਿੰਘ ਨੇ ਪਿੰਡ ਵਾਸੀਆਂ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ’ਤੇ ਪਿੰਡ ਵਾਲਿਆਂ ਨੇ 7000 ਰੁਪਏ ਇੱਕਠੇ ਕਰ ਲਏ ਸਨ। ਜੇ. ਈ. ਨੇ ਬਿਜਲੀ ਦਾ ਕੰਮ ਕਰਨ ਵਾਲੇ ਸੱਜਣ ਸਿੰਘ ਵਾਸੀ ਮੰਡੀ ਹਜੂਰ ਸਿੰਘ ਰਾਹੀਂ ਰਿਸ਼ਵਤ ਦੀ ਰਕਮ ਪਹੁੰਚਾਉਣ ਲਈ ਕਿਹਾ ਤਾਂ ਸੱਜਣ ਸਿੰਘ ਨੇ ਇਸਦੀ ਰਿਕਾਰਡਿੰਗ ਕਰ ਲਈ।
ਇਹ ਵੀ ਪੜ੍ਹੋ- ਰਿਸ਼ਵਤ ਲੈਣ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ASI ਨੇ ਥਾਣੇ 'ਚ ਫੜਾਈ ਰਿਸ਼ਵਤ ਦੀ ਰਕਮ, ਫ਼ਿਰ ਨਿਗਲ਼ ਲਈ ਸਲਫ਼ਾਸ
ਜੇ. ਈ. ਨੇ 7000 ਰੁਪਏ ਲੈਣ ਲਈ ਉਸ ਨੂੰ ਫਾਜ਼ਿਲਕਾ ਕਚਹਿਰੀ ਦੇ ਸਾਹਮਣੇ ਬੁਲਾਇਆ, ਜਿਥੇ ਵਿਜੀਲੈਂਸ ਦੀ ਟੀਮ ਪਹਿਲਾਂ ਹੀ ਹਾਜ਼ਰ ਸੀ, ਨੇ ਜੇ. ਈ. ਕੁਲਬੀਰ ਸਿੰਘ ਨੂੰ ਸਰਕਾਰੀ ਗਵਾਹ ਐੱਸ.ਡੀ.ਓ. ਸਿੰਚਾਈ ਵਿਭਾਗ ਸੁਖਚੈਨ ਸਿੰਘ ਅਤੇ ਡਾ. ਵਿਸ਼ਾਲ ਵੈਟਨਰੀ ਅਫਸਰ ਫਿਰੋਜ਼ਪੁਰ ਦੀ ਹਾਜ਼ਰੀ ’ਚ ਰੰਗੇ ਹੱਥੀ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ। ਕੁਲਬੀਰ ਸਿੰਘ ਖਿਲਾਫ ਥਾਣਾ ਵਿਜੀਲੈਂਸ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e