ਵਰਿਆਣਾ ਵਿਖੇ ਮਰੀਜ਼ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਨਾਲ ਦਹਿਸ਼ਤ

Tuesday, Jun 23, 2020 - 02:58 PM (IST)

ਵਰਿਆਣਾ ਵਿਖੇ ਮਰੀਜ਼ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਨਾਲ ਦਹਿਸ਼ਤ

ਜਲੰਧਰ (ਵਰਿਆਣਾ) - ਪਿੰਡ ਵਰਿਆਣਾ ਵਿਖੇ ਇਕ ਮਰੀਜ਼ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਨਾਲ ਦਹਿਸ਼ਤ ਫੈਲ ਗਈ। ਉਕਤ ਰਿਪੋਰਟ ਦਾ ਪਤਾ ਚਲਦਿਆਂ ਹੀ ਸਬ-ਹੈਲਥ ਸੈਂਟਰ ਵਰਿਆਣਾ ਅਤੇ ਸਿਹਤ ਵਿਭਾਗ ਦੀ ਟੀਮ ਸਮੇਤ ਥਾਣਾ ਮਕਸੂਦਾਂ ਦੀ ਪੁਲਸ ਵੀ ਮੌਕੇ ’ਤੇ ਪਹੁੰਚੀ। ਇਸ ਸਬੰਧੀ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਵਰਿਆਣਾ ਦੇ ਕਰੀਬ ਇਕ ਕਾਲੋਨੀ ਵਿਚ ਪ੍ਰਵਾਸੀ ਇੰਦੂ ਦੇਵੀ (38) ਪਰਿਵਾਰ ਸਮੇਤ ਰਹਿਤ ਰਹੀ ਸੀ, ਜੋ ਕਿ ਪਿਛਲੇ ਕੁਝ ਦਿਨਾਂ ਤੋਂ ਸਾਹ ਦੀ ਬੀਮਾਰੀ ਨਾਲ ਗ੍ਰਸਤ ਸੀ। ਉਨ੍ਹਾਂ ਦੱਸਿਆ ਇੰਦੂ ਦੇਵੀ ਦੀ ਉਕਤ ਬੀਮਾਰੀ ਨੂੰ ਦੇਖਦਿਆਂ ਪਿਛਲੇ ਦਿਨੀਂ ਸਿਵਲ ਹਸਪਤਾਲ ਜਲੰਧਰ ਵਿਚ ਟੈਸਟ ਲਿਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਮਰੀਜ਼ ਨੂੰ ਇਲਾਜ ਲਈ ਮੈਰੀਟੋਰੀਅਸ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰ ਸਹਿਤ ਕਰੀਬ 14 ਲੋਕਾਂ ਨੂੰ ਕੁਆਰੰਟਾਇਨ ਕਰ ਦਿੱਤਾ ਗਿਆ ਹੈ। 

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)

ਉਨ੍ਹਾਂ ਦੱਸਿਆ ਕਿ ਜਿਸ ਡਾਕਟਰ ਕੋਲ ਇੰਦੂ ਦੇਵੀ ਇਲਾਜ ਕਰਵਾ ਰਹੀ ਸੀ ਅਤੇ ਜਿਸ-ਜਿਸ ਦੇ ਬੀਮਾਰੀ ਦੌਰਾਨ ਉਹ ਸੰਪਰਕ ਵਿਚ ਰਹੀ, ਉਨ੍ਹਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਵੀ ਕੁਆਰੰਟਾਈਨ ਕੀਤਾ ਜਾ ਸਕੇ। ਉਧਰ ਮੌਕੇ ’ਤੇ ਕੋਰੋਨਾ ਰਿਪੋਰਟ ਪਾਜ਼ੇਟਿਵ ਪਤਾ ਚਲਦਿਆਂ ਹੀ ਜਦੋਂ ਡਾਕਟਰਾਂ ਦੀ ਟੀਮ ਇੰਦੂ ਦੇਵੀ ਨੂੰ ਉਸ ਦੇ ਘਰੋਂ ਲੈਣ ਆਈ ਤਾਂ ਉਨ੍ਹਾਂ ਨੂੰ ਦੇਖ ਕੇ ਇੰਦੂ ਦੇਵੀ ਦੀ ਬੇਟੀ ਭੁਬਾਂ ਮਾਰ-ਮਾਰ ਕੇ ਰੋ ਪਈ ਅਤੇ ਆਪਣੀ ਮਾਂ ਨਾਲ ਹਸਪਤਾਲ ਤਕ ਜਾਣ ਦੀ ਜ਼ਿੱਦ ਕਰਨ ਲਗੀ ਤਾਂ ਫਿਰ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਸਮਝਾ ਕੇ ਹੌਸਲਾ ਦਿਤਾ ਅਤੇ ਭਰੋਸਾ ਦਿਤਾ ਕਿ ਉਸ ਦੀ ਮਾਤਾ ਦਾ ਸੁਚੱਜੇ ਢੰਗ ਨਾਲ ਇਲਾਜ ਕੀਤਾ ਜਾਵੇਗਾ ਅਤੇ ਉਹ ਜਲਦ ਠੀਕ ਹੋ ਜਾਵੇਗੀ।

ਉਧਰ ਸਿਹਤ ਵਿਭਾਗ ਦੀ ਟੀਮ ਵਲੋਂ 108 ਐਂਬੂਲੈਂਸ ਨੂੰ ਦੁਪਹਿਰ ਕਰੀਬ 3.30 ਤੇ ਫੋਨ ਦੁਆਰਾ ਸੂਚਿਤ ਕੀਤਾ ਗਿਆ ਪਰ ਉਕਤ ਐਂਬੂਲਸ ਜੰਡਿਆਲਾ ਹੋਣ ਕਰ ਕੇ ਦੇਰੀ ਨਾਲ ਕਰੀਬ ਰਾਤ 7 ਵਜੇ ਮਰੀਜ਼ ਨੂੰ ਲੈਣ ਪਹੁੰਚੀ, ਇਸ ਮਾੜੀ ਕਾਰਗੁਜਾਰੀ ਕਾਰਨ ਕਈਆਂ ਵਿਚ ਰੋਸ ਸੀ।

ਖ਼ੁਦਕੁਸ਼ੀ ਕਰਨ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ...

ਕੀ 108 ਐਂਬੂਲੈਂਸ ਦੇ ਡਰਾਈਵਰ ਲਈ ਮਾਸਕ ਲਾਉਣਾ ਜ਼ਰੂਰੀ ਨਹੀਂ

ਹੈਰਾਨੀਕੁਨ ਬਿਆਨ! ਗੱਡੀ ਦਾ ਪਾਇਲਟ ਮਾਸਕ ਨਾ ਵੀ ਲਾਵੇ ਤਾਂ ਕੋਈ ਗੱਲ ਨਹੀਂ: ਸਿਹਤ ਕਰਮੀ
ਉਧਰ ਜਦੋਂ ਵਰਿਆਣਾ ਵਿਖੇ 108 ਐਂਬੂਲੈਂਸ ਮਰੀਜ਼ ਨੂੰ ਲੈਣ ਪਹੁੰਚੀ ਤਾਂ ਉਕਤ ਐਂਬੂਲੈਂਸ ਦੇ ਡਰਾਈਵਰ ਨੇ ਮਾਸਕ ਨਹੀਂ ਸੀ ਪਾਇਆ ਹੋਇਆ ਜਦਕਿ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਹਰ ਵਿਅਕਤੀ ਲਈ ਮਾਸਕ ਲਾਉਣਾ ਜ਼ਰੂਰੀ ਕੀਤਾ ਹੋਇਆ ਹੈ। ਇਸ ਸਬੰਧੀ ਜਦੋਂ ਉਕਤ ਐਂਬੂਲੈਂਸ ਵਿਚ ਤਾਇਨਾਤ ਸਿਹਤ ਕਰਮੀ ਨੂੰ ਪੁਲਸ ਕਰਮਚਾਰੀ ਨੇ ਪੁੱਛਿਆ ਕਿ ਤੁਹਾਡੀ ਗੱਡੀ ਦੇ ਡਰਾਈਵਰ ਨੇ ਮਾਸਕ ਕਿਉਂ ਨਹੀਂ ਪਾਇਆ ਤਾਂ ਉਸ ਦਾ ਕਹਿਣਾ ਸੀ ਕਿ ਗੱਡੀ ਦਾ ਪਾਇਲਟ ਮਾਸਕ ਨਾ ਵੀ ਲਾਵੇ ਤਾਂ ਕੋਈ ਗੱਲ ਨਹੀਂ, ਇਹ ਸੁਣ ਕੇ ਕਰੀਬੀ ਲੋਕ ਹੈਰਾਨ ਹੋ ਗਏ ਕਿ ਜਿਥੇ ਸਾਰਾ ਸੰਸਾਰ ਕੋਰੋਨਾ ਮਹਾਮਾਰੀ ਵਰਗੀ ਭਿਆਨਕ ਬੀਮਾਰੀ ਨਾਲ ਜੂਝ ਰਿਹਾ ਹੈ, ਉਸ ਤੋਂ ਬਚਣ ਲਈ ਮਸਾਕ ਲਾਇਆ ਜਾ ਰਿਹਾ ਹੈ ਕਿ ਅਜਿਹੇ ਹਾਲਾਤ ਵਿਚ ਉਕਤ ਐਂਬੂਲੈਂਸ ਦੇ ਡਰਾਈਵਰ ਲਈ ਮਾਸਕ ਲਾਉਣਾ ਜ਼ਰੂਰੀ ਨਹੀਂ, ਕਿਸ ਸਰਕਾਰ ਅਤੇ ਸਿਹਤ ਵਿਭਾਗ ਨੇ ਉਸ ਨੂੰ ਮਾਸਕ ਲਾਉਣ ਤੋਂ ਛੋਟ ਦਿਤਾ ਹੈ ਜਾਂ ਫਿਰ ਇਸ ਤੋਂ ਕੋਰੋਨਾ ਡਰਦੀ ਹੈ।

ਓਲੰਪਿਕ ਦਿਹਾੜੇ ’ਤੇ ਵਿਸ਼ੇਸ਼ -‘ਸ਼ਾਂਤੀ ਦੀਆਂ ਦੂਤ ਤੇ ਖੇਡ ਸੱਭਿਆਚਾਰ ਦੇ ਫੈਲਾਅ ਦਾ ਪ੍ਰਤੀਕ ਹਨ ਇਹ ਖੇਡਾਂ’


author

rajwinder kaur

Content Editor

Related News