RCF 'ਚ ਤਿਆਰ ਹੋਣਗੇ 'ਵੰਦੇ ਭਾਰਤ' ਸਲੀਪਰ ਕੋਚ, ਯਾਤਰੀਆਂ ਲਈ ਸੌਖਾ ਹੋਵੇਗਾ ਲੰਬੀ ਦੂਰੀ ਦਾ ਸਫ਼ਰ

Friday, Dec 01, 2023 - 05:31 PM (IST)

RCF 'ਚ ਤਿਆਰ ਹੋਣਗੇ 'ਵੰਦੇ ਭਾਰਤ' ਸਲੀਪਰ ਕੋਚ, ਯਾਤਰੀਆਂ ਲਈ ਸੌਖਾ ਹੋਵੇਗਾ ਲੰਬੀ ਦੂਰੀ ਦਾ ਸਫ਼ਰ

ਕਪੂਰਥਲਾ- ਪ੍ਰਧਾਨ ਮੰਤਰੀ ਦੇ ਸੁਫ਼ਨਿਆਂ ਦੀ ਟਰੇਨ 'ਵੰਦੇ ਭਾਰਤ' ਜਲਦ ਹੀ ਨਵੇਂ ਰੰਗ 'ਚ ਆ ਰਹੀ ਹੈ। ਫਿਲਹਾਲ ਸਿਰਫ਼ ਚੇਅਰਕਾਰ ਵੰਦੇ ਭਾਰਤ ਟਰੇਨ ਚੱਲ ਰਹੀ ਹੈ, ਜੋ ਸਿਰਫ਼ 300 ਕਿਲੋਮੀਟਰ ਤੱਕ ਹੀ ਚੱਲ ਸਕਦੀ ਹੈ। ਹੁਣ ਜਲਦੀ ਹੀ ਲੋਕਾਂ ਨੂੰ 'ਵੰਦੇ ਭਾਰਤ' ਦੇ ਸਲੀਪਰ ਕੋਚ 'ਚ ਸਫ਼ਰ ਕਰਨ ਦਾ ਮੌਕਾ ਮਿਲੇਗਾ। ਉਹ ਲੰਬੀ ਦੂਰੀ ਨੂੰ ਆਸਾਨੀ ਨਾਲ ਤੈਅ ਕਰ ਸਕਣਗੇ। ਰੇਲ ਕੋਚ ਫੈਕਟਰੀ (RCF) ਕਪੂਰਥਲਾ ਨੂੰ ਵੰਦੇ ਭਾਰਤ ਦੇ ਸਲੀਪਰ ਸੇਗਮੈਂਟ ਦੀਆਂ 16 ਟਰੇਨਾਂ ਸੈੱਟਾਂ ਦਾ ਆਰਡਰ ਪ੍ਰਾਪਤ ਹੋਇਆ ਹੈ, ਜਿਸ 'ਤੇ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ।  ਆਰ. ਸੀ. ਐੱਫ਼. ਦੇ ਨਵ-ਨਿਯੁਕਤ ਜਨਰਲ ਮੈਨੇਜਰ ਐੱਸ ਸ਼੍ਰੀਨਿਵਾਸ ਨੇ ਦੱਸਿਆ ਕਿ ਹੁਣ ਤੱਕ ਦੇਸ਼ ਵਿੱਚ ਸਿਰਫ਼ ਚੇਅਰਕਾਰ ਵੰਦੇ ਭਾਰਤ ਬਣਾਈ ਜਾ ਰਹੀ ਸੀ, ਜਿਸ ਵਿੱਚ ਯਾਤਰੀ ਬੈਠ ਕੇ ਸਫ਼ਰ ਕਰਦੇ ਸਨ ਪਰ ਇਹ ਰੇਲ ਗੱਡੀ ਲੰਬੀ ਦੂਰੀ ਤੱਕ ਨਹੀਂ ਚਲਾਈ ਜਾਂਦੀ ਸੀ।

ਹੁਣ ਤੱਕ 'ਵੰਦੇ ਭਾਰਤ' ਦਾ ਨਿਰਮਾਣ ਸਿਰਫ਼ ਰੇਲ ਕੋਚ ਫੈਕਟਰੀ ਚੇਨਈ ਵਿੱਚ ਹੁੰਦਾ ਹੈ ਪਰ ਹੁਣ ਆਰ. ਸੀ. ਐੱਫ਼. ਇਸ ਵਿੱਚ ਕਦਮ ਵਧਾ ਰਹੀ ਹੈ। ਇਨ੍ਹਾਂ ਕੋਚਾਂ 'ਤੇ ਫਿਲਹਾਲ ਅੰਦਾਜ਼ਨ 7-8 ਕਰੋੜ ਰੁਪਏ ਖ਼ਰਚ ਆਉਣ ਦੀ ਉਮੀਦ ਹੈ ਪਰ ਕੋਚ ਦੀ ਡਿਜ਼ਾਈਨਿੰਗ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਹੈ, ਜਿਸ ਕਾਰਨ ਇਸ ਦੀ ਲਾਗਤ 'ਚ ਕੁਝ ਬਦਲਾਅ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੰਦੇ ਭਾਰਤ 'ਚ ਟਾਕ ਬੈਕ ਸਿਸਟਮ ਲਗਾਇਆ ਜਾ ਰਿਹਾ ਹੈ, ਜਿਸ ਰਾਹੀਂ ਯਾਤਰੀ ਰੇਲਗੱਡੀ ਦੇ ਪਾਇਲਟ ਨਾਲ ਸਿੱਧੀ ਗੱਲ ਕਰ ਸਕਣਗੇ।

ਇਹ ਵੀ ਪੜ੍ਹੋ : ਰਾਜ ਸਭਾ ਦੀਆਂ ਸੀਟਾਂ ’ਤੇ ਅਸਰ ਪਾ ਸਕਦੇ ਨੇ 5 ਸੂਬਿਆਂ ਦੇ ਚੋਣ ਨਤੀਜੇ, ਅਪ੍ਰੈਲ ’ਚ ਖ਼ਾਲੀ ਹੋਣਗੀਆਂ 59 ਸੀਟਾਂ

PunjabKesari

ਇਹ ਹੋਵੇਗੀ ਇਸ ਦੀ ਖਾਸੀਅਤ
ਵੰਦੇ ਭਾਰਤ ਕੁਝ ਸਕਿੰਟਾਂ ਵਿੱਚ ਤੇਜ਼ ਰਫ਼ਤਾਰ ਹਾਸਲ ਕਰ ਸਕੇਗੀ ਅਤੇ ਇਸ ਨੂੰ ਰੋਕਣਾ ਵੀ ਆਸਾਨ ਹੋਵੇਗਾ। ਇਸ ਦੇ ਅੱਗੇ ਅਤੇ ਪਿੱਛੇ ਇੰਜਣ ਹੋਣਗੇ ਅਤੇ ਹਰ ਤੀਜੇ ਕੋਚ ਦੇ ਹੇਠਾਂ ਪਾਵਰ ਇੰਜਣ ਵੀ ਹੋਵੇਗਾ। ਟਰੇਨ ਦੇ ਹਰ ਕੋਚ 'ਚ ਕੈਮਰਾ ਅਤੇ ਮਾਈਕ ਲਗਾਇਆ ਜਾਵੇਗਾ, ਜਿਸ ਦੇ ਜ਼ਰੀਏ ਯਾਤਰੀ ਮੁਸ਼ਕਿਲ ਦੀ ਸਥਿਤੀ 'ਚ ਟਰੇਨ ਦੇ ਪਾਇਲਟ ਨਾਲ ਸਿੱਧਾ ਸੰਪਰਕ ਕਰ ਸਕਣਗੇ।
ਇਸ ਦਾ ਇੰਟੀਰੀਅਰ ਬਹੁਤ ਆਲੀਸ਼ਾਨ ਬਣਾਇਆ ਜਾ ਰਿਹਾ ਹੈ, ਜਿਸ 'ਚ ਯਾਤਰੀ ਬੈਠ ਕੇ ਫਾਈਵ ਸਟਾਰ ਹੋਟਲ ਦਾ ਅਨੁਭਵ ਲੈ ਸਕਦੇ ਹਨ। ਸਲੀਪਰ ਕੋਚ ਦੇ ਯਾਤਰੀਆਂ ਨੂੰ ਬੈੱਡਰੂਮ ਵਰਗਾ ਅਨੁਭਵ ਮਿਲੇਗਾ।

ਬੰਗਲਾਦੇਸ਼ ਲਈ 200 ਕੋਚ ਬਣਾਏਗੀ ਆਰ. ਸੀ. ਐੱਫ਼. 
ਆਰ. ਸੀ. ਐੱਫ਼. ਨੂੰ ਬੰਗਲਾਦੇਸ਼ ਤੋਂ 200 ਕੋਚਾਂ ਦੇ ਨਿਰਮਾਣ ਦਾ ਆਰਡਰ ਮਿਲਿਆ ਹੈ, ਜਿਸ ਦੀ ਸਪਲਾਈ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗੀ। ਇਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕੋਚ ਸ਼ਾਮਲ ਹੋਣਗੇ। ਇਸ ਨੂੰ ਲੈ ਕੇ ਰਾਈਟਸ ਅਤੇ ਬੰਗਲਾਦੇਸ਼ ਵਿੱਚ ਇਕ ਐੱਮ. ਓ. ਯੂ. ਸਾਈਨ ਕੀਤਾ ਗਿਆ ਹੈ। ਸ਼੍ਰੀਨਿਵਾਸ ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁਝ ਬਰਾਡ ਗੇਜ ਲਈ ਕੋਚ ਜਿਵੇਂ ਏ. ਸੀ., ਸਲੀਪਰ, ਬ੍ਰੇਕ ਵੈਨ ਆਦਿ ਕੋਚ ਸ਼ਾਮਲ ਕੀਤੇ ਜਾਣਗੇ। ਇਸ ਦੇ ਇਲਾਵਾ ਮੇਮੂ (ਐੱਮ. ਈ. ਐੱਮ. ਯੂ.) ਮੇਨ ਲਾਈਨ ਇਲੈਕਟ੍ਰੀਕਲ ਮਲਟੀਪਲ ਯੂਨਿਟ ਵਾਲੇ ਕੋਚਾਂ ਦਾ ਵੀ ਵੱਡੇ ਪੱਧਰ 'ਤੇ ਨਿਰਮਾਣ ਕਰਨ ਜਾ ਰਿਹਾ ਹੈ। ਪਿਛਲੇ ਸਾਲ ਤੋਂ ਹੀ ਆਰ. ਸੀ. ਐੱਫ਼. ਨੇ ਥ੍ਰੀ ਫੇਜ ਮੇਮੂ ਬਣਾਉਣੇ ਸ਼ੁਰੂ ਕੀਤੇ ਗਏ ਹਨ। ਇਸ ਸਾਲ 40 ਮੇਮੂ ਟਰੇਨ ਬਣ ਰਹੇ ਹਨ। ਇਹ ਇਕ ਸਾਲ ਵਿਚ ਸਭ ਤੋਂ ਵੱਧ ਮੇਮੂ ਬਣਾਉਣ ਦਾ ਰਿਕਾਰਡ ਹੋਵੇਗਾ। 

ਇਹ ਵੀ ਪੜ੍ਹੋ : ਰਾਜ ਸਭਾ ਦੀਆਂ ਸੀਟਾਂ ’ਤੇ ਅਸਰ ਪਾ ਸਕਦੇ ਨੇ 5 ਸੂਬਿਆਂ ਦੇ ਚੋਣ ਨਤੀਜੇ, ਅਪ੍ਰੈਲ ’ਚ ਖ਼ਾਲੀ ਹੋਣਗੀਆਂ 59 ਸੀਟਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News