100 ਸਾਲ ਦੇ ਕਰੀਬ ਬਜ਼ੁਰਗਾਂ ਵੱਲੋਂ ਪੂਰੇ ਉਤਸ਼ਾਹ ਨਾਲ ਪਾਈ ਗਈ ਵੋਟ, ਇਕੋ ਘਰ ਦੇ ਹਨ ਤਿੰਨ ਮੈਂਬਰ
Tuesday, Oct 15, 2024 - 12:27 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਅੱਜ ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਅੱਜ ਦੇ ਨੌਜਵਾਨ ਵਰਗ 'ਚ ਪੂਰਾ ਉਤਸ਼ਾਹ ਵੇਖਿਆ ਜਾ ਰਿਹਾ ਹੈ, ਉੱਥੇ ਹੀ ਬਜ਼ੁਰਗ ਵੀ ਪਿੱਛੇ ਨਹੀਂ ਹਨ। ਇਸ ਵੋਟਾਂ 'ਚ ਬਜ਼ੁਰਗਾਂ ਵਿਚ ਵੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੀ ਮਿਸਾਲ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਕੋਠੇ ਜੱਟਾਂ ਛੰਭ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਤਿੰਨ ਬਜ਼ੁਰਗਾਂ ਵੱਲੋਂ ਕਾਫੀ ਉਤਸ਼ਾਹ ਨਾਲ ਵੋਟਾਂ ਪਾਉਂਦੇ ਹੋਏ ਵੇਖੀ ਗਈ ਹੈ। ਜਾਣਕਾਰੀ ਅਨੁਸਾਰ ਇਸ ਪਿੰਡ ਦੇ ਇਕ ਪਰਿਵਾਰ ਦੇ 2 ਬਜ਼ੁਰਗ ਅਤੇ ਇਕ ਮਹਿਲਾ ਜਿਨ੍ਹਾਂ ਦੀ ਉਮਰ 100 ਸਾਲ ਦੇ ਕਰੀਬ ਹੈ ਅਤੇ ਉਹ ਆਪਣੀ ਵੋਟਾਂ ਦਾ ਇਸਤੇਮਾਲ ਕਰ ਰਹੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹੇ 'ਚ ਵੋਟਿੰਗ ਜਾਰੀ, 10 ਵਜੇ ਤੱਕ 8 ਫ਼ੀਸਦੀ ਹੋਈ ਪੋਲਿੰਗ
ਜਾਣਕਾਰੀ ਅਨੁਸਾਰ ਗਿਆਨ ਸਿੰਘ (100) ਸਾਲ ਅਤੇ ਉਨ੍ਹਾਂ ਦਾ ਛੋਟੇ ਭਰਾ ਮੋਹਨ ਸਿੰਘ (95) ਅਤੇ ਉਸ ਦੀ ਪਤਨੀ ਜੀਤ ਕੌਰ (99) ਸਾਲ ਵੱਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਇਆ ਗਈਆਂ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਬਜ਼ੁਰਗ ਜਿਹੜੇ ਸਾਡੇ ਘਰ ਦੀ ਸ਼ਾਨ ਹਨ ਅਤੇ ਇਨ੍ਹਾਂ ਦੀ ਬਦੌਲਤ 'ਤੇ ਅਸੀਂ ਵੀ ਅੱਜ ਆਪਣੇ ਵਿਦੇਸ਼ਾਂ ਵਿੱਚ ਕਾਰੋਬਾਰ ਕਰ ਰਹੇ ਹਾਂ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੇ ਬੂਥ ਨੰਬਰ 82 ਦੀ ਚੋਣਾਂ ਦੀ ਪ੍ਰਕਿਰਿਆ ਰੁਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8