ਸ਼ਾਰਟ-ਸਰਕਟ ਕਾਰਨ ਗਰੀਬ ਪਰਿਵਾਰ ਦੇ ਘਰ ਨੂੰ ਲੱਗੀ ਅੱਗ
Thursday, Jun 11, 2020 - 01:48 PM (IST)
ਵਲਟੋਹਾ (ਬਲਜੀਤ ਸਿੰਘ) : ਪਿੰਡ ਘਰਿਆਲਾ 'ਚ ਪੱਖੇ ਦੇ ਸ਼ਾਰਟ-ਸਰਕਟ ਕਾਰਨ ਇਕ ਘਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਅੱਜ ਵੀ ਉਹ ਆਪਣੇ ਪਰਿਵਾਰ ਸਮੇਤ ਖੇਤਾਂ 'ਚ ਝੋਨੇ ਦੀ ਫਸਲ ਲਾਉਣ ਗਏ ਸਨ ਤਾਂ ਉਨ੍ਹਾਂ ਨੂੰ ਕਿਸੇ ਨੇ ਫੋਨ ਕੀਤਾ ਕਿ ਤੁਹਾਡੇ ਘਰ 'ਚ ਅੱਗ ਲੱਗ ਗਈ ਹੈ। ਅਸੀਂ ਆ ਕੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ।ਜਦ ਤੱਕ ਅੱਗ ਬੁਝੀ ਉਦੋਂ ਤੱਕ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।
ਇਹ ਵੀ ਪੜ੍ਹੋਂ : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਇਆ ਹਰਚੋਵਾਲ ਦਾ ਗੁਰਚਰਨ ਸਿੰਘ
ਪੀੜਤ ਵਿਅਕਤੀ ਗੁਰਪ੍ਰੀਤ ਨੇ ਸਿੰਘ ਦੱਸਿਆ ਕਿ ਉਨ੍ਹਾਂ ਨੇ ਕਿਸਾਨ ਤੋਂ 5 ਹਜ਼ਾਰ ਰੁਪਏ ਕਣਕ ਖ੍ਰੀਦਣ ਲਈ ਉਧਾਰ ਲਿਆ ਹੋਇਆ ਸੀ;ਉਹ ਵੀ ਸੜ ਕੇ ਸੁਆਹ ਹੋ ਗਿਆ। ਕਰਫਿਊ ਅਤੇ ਤਾਲਾਬੰਦੀ ਦੇ ਚੱਲਦਿਆਂ ਉਨ੍ਹਾਂ ਦਾ ਮਿਹਨਤ ਮਜ਼ਦੂਰੀ ਦਾ ਕੰਮ ਵੀ ਬੰਦ ਪਿਆ ਹੈ ਅਤੇ ਉੱਪਰੋਂ ਇਸ ਅੱਗ ਨਾਲ ਉਨ੍ਹਾਂ ਦਾ ਆਰਥਿਕ ਤੌਰ 'ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇਸ ਅੱਗ ਨੇ ਤਾਂ ਉਸ ਦੇ ਘਰ ਦਾ ਸਾਰਾ ਕੁਝ ਹੀ ਸਾੜ ਦਿੱਤਾ ਹੈ ,ਹੁਣ ਉਹ ਆਪਣੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਵੇਗਾ।
ਇਹ ਵੀ ਪੜ੍ਹੋਂ : ਰੂਹ ਕੰਬਾਊ ਖੁਲਾਸਾ, ਪੁੱਤ ਨੇ ਮਾਂ ਨਾਲ ਮਿਲ ਪਹਿਲਾਂ ਪਿਓ ਦੀਆਂ ਕੱਢੀਆਂ ਅੱਖਾਂ ਫਿਰ ਕੀਤਾ ਕਤਲ
ਪਿੰਡ ਘਰਿਆਲਾ ਦੇ ਸਰਪੰਚ ਅੰਗਰੇਜ਼ ਸਿੰਘ ਨੇ ਵੀ ਪੀੜਤ ਪਰਿਵਾਰ ਲਈ ਸਰਕਾਰ ਅਤੇ ਸਮਾਜ ਸੇਵੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਦਾ ਪਰਿਵਾਰ ਕਾਫ਼ੀ ਗਰੀਬ ਹੈ ਤੇ ਅੱਗ ਲੱਗਣ ਕਾਰਨ ਇਨ੍ਹਾਂ ਦੇ ਘਰ ਦਾ ਸਭ ਕੁਝ ਸੜ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਸਭ ਨੂੰ ਰਲ ਮਿਲ ਕੇ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਪਰਿਵਾਰ ਫਿਰ ਤੋਂ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਬਤੀਤ ਕਰ ਸਕੇ।
ਇਹ ਵੀ ਪੜ੍ਹੋਂ : 'ਸਿਰੜ' ਅਤੇ 'ਸਿਦਕ' ਦੀ ਵਿਲੱਖਣ ਮਿਸਾਲ ਹੈ ਪੰਜਾਬ ਦੀ ਇਹ ਧੀ