ਕੋਰੋਨਾ ਮੁਸੀਬਤ: ਵੈਕਸੀਨ ਦੇ ਪ੍ਰਯੋਗ ਲਈ ਹਮਦੀਪ ਸਿੰਘ ਨੇ ਆਪਣਾ ਸਰੀਰ ਇਸਤੇਮਾਲ ਕਰਨ ਦੀ ਕੀਤੀ ਪੇਸ਼ਕਸ਼
Monday, May 04, 2020 - 06:35 PM (IST)
ਵਲਟੋਹਾ (ਗੁਰਮੀਤ ਸਿੰਘ): ਵਿਸ਼ਵ ਭਰ ਵਿਚ ਜਾਨਲੇਵਾ ਆਫ਼ਤ ਵਜੋਂ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਖਾਤਮੇ ਅਤੇ ਬਚਾਅ ਲਈ ਭਾਰਤ ਸਮੇਤ ਸਾਰੀ ਦੁਨੀਆ 'ਚ ਦਵਾਈ ਬਣਾਉਣ ਲਈ ਪ੍ਰਯੋਗ ਯਤਨਸ਼ੀਲ ਹਨ। ਜਦੋਂ ਕੋਰੋਨਾ ਦੇ ਖਾਤਮੇ ਲਈ ਕੋਈ ਦਵਾਈ ਜਾਂ ਵੈਕਸੀਨ ਤਿਆਰ ਹੁੰਦੀ ਹੈ ਤਾਂ ਉਸ ਦੇ ਪ੍ਰੀਖਣ ਲਈ ਸਿਹਤ ਵਿਭਾਗ ਨੂੰ ਆਪਣਾ ਸਰੀਰ ਇਸਤੇਮਾਲ ਕਰਨ ਦੀ ਪੇਸ਼ਕਸ਼ ਕਰਦਿਆਂ ਯੂਥ ਅਕਾਲੀ ਆਗੂ ਹਮਦੀਪ ਸਿੰਘ ਕੈਰੋਂ ਨੇ ਆਪਣਾ ਨਾਮ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕੋਰੋਨਾ ਨੇ ਫੜ੍ਹੀ ਰਫਤਾਰ, 13 ਨਵੇਂ ਮਾਮਲੇ ਆਏ ਸਾਹਮਣੇ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਨੇਤਾ ਹਮਦੀਪ ਸਿੰਘ ਕੈਰੋਂ ਨੇ ਕਿਹਾ ਕਿ ਮਹਾਂਮਾਰੀ ਰੂਪੀ ਨੋਵਲ ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਵਿਚ ਹੜਕੰਪ ਮਚਾਇਆ ਹੋਇਆ ਹੈ ਅਤੇ ਹਰ ਰੋਜ਼ ਵੱਡੀ ਤਾਦਾਦ ਵਿਚ ਕੋਰੋਨਾ ਦੇ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਜਿਸ ਤੋਂ ਬਚਾਅ ਲਈ ਸਿਹਤ ਵਿਭਾਗ ਅਤੇ ਸਾਇੰਸਦਾਨ ਜੁਟੇ ਹੋਏ ਹਨ ਅਤੇ ਜੇਕਰ ਭਵਿੱਖ ਵਿਚ ਕੋਈ ਦਵਾਈ ਬਣਦੀ ਹੈ ਤਾਂ ਪ੍ਰੀਖਣ ਦੇ ਤੌਰ 'ਤੇ ਉਹ ਆਪਣਾ ਸਰੀਰ ਦੇਣ ਲਈ ਤਿਆਰ ਹੈ ਅਤੇ ਇਸ ਦੇ ਬਦਲੇ ਨਾ ਤਾਂ ਉਸ ਦੀ ਸਰਕਾਰ ਤੋਂ ਕੋਈ ਮੁਆਵਜ਼ੇ ਦੀ ਮੰਗ ਹੈ ਅਤੇ ਨਾ ਹੀ ਉਹ ਕਿਸੇ ਨੂੰ ਕੋਈ ਦੋਸ਼ ਦੇਵੇਗਾ ਅਤੇ ਜੋ ਵੀ ਨੁਕਸਾਨ ਹੋਵੇਗਾ ਉਸ ਦਾ ਉਹ ਖੁਦ ਜਿੰਮੇਵਾਰ ਹੋਵੇਗਾ।