ਵਾਲਮੀਕਿ ਸਮਾਜ ਨੇ ਫੁਕਿਆ ਸਲਮਾਨ ਅਤੇ ਸ਼ਿਲਪਾ ਦਾ ਪੁੱਤਲਾ
Sunday, Dec 24, 2017 - 05:44 PM (IST)

ਗੁਰੂਹਰਸਹਾਏ (ਆਵਲਾ) - ਭਾਰਤੀ ਵਾਲਮੀਕਿ ਸਮਾਜ ਵੱਲੋਂ ਫਿਲਮੀ ਕਲਾਕਾਰ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਕੁੰਦਰਾ ਪੁੱਤਲਾ ਫੁਕਿਆ ਗਿਆ। ਜਾਣਕਾਰੀ ਦਿੰਦੇ ਹੋਏ ਭਾਵਾਦਾਸ ਦੇ ਪੰਜਾਬ ਕਾਰਜਕਾਰੀ ਮੈਂਬਰ ਵੀਰ ਬੂਟਾ ਨੇ ਦੱਸਿਆ ਕਿ ਇਕ ਫਿਲਮ 'ਚ ਸਲਮਾਨ ਖਾਨ ਵਲੋਂ ਵਾਲਮੀਕੀ ਸਮਾਜ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਜਿਸ ਕਾਰਨ ਵਾਲਮੀਕਿ ਸਮਾਜ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ। ਸਮੂਹ ਵਾਲਮੀਕੀ ਸਮਾਜ ਭਾਵਾਦਾਸ ਅਤੇ ਸਮੂਹ ਲੋਕਾਂ ਨੇ ਆਦਰਸ਼ ਨਗਰ ਤੋਂ ਸ਼ੁਰੂ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਪੁੱਤਲੇ ਫੁੱਕੇ। ਇਸ ਮੌਕੇ ਭਾਵਾਦਾਸ ਦੇ ਜ਼ਿਲਾ ਪ੍ਰਧਾਨ ਪਿਪਲ ਸਹੋਤਾ ਨੇ ਕਿਹਾ ਕਿ ਜੇਕਰ ਸਲਮਾਨ ਖਾਨ ਨੇ ਮੁਆਫੀ ਨਾ ਮੰਗੀ ਦਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਿੰਟੂ ਪਠਾਨ ਬਲਾਕ ਪ੍ਰਧਾਨ, ਦਿਆ ਰਾਮ ਸਾਖਾ ਪ੍ਰਧਾਨ, ਰਾਹੁਲ ਕੁਮਾਰ, ਰਾਜਕੁਮਾਰ ਆਦਿ ਮੌਜੂਦ ਸਨ।