ਵੈਲੇਨਟਾਈਨ ਡੇਅ : 3 ਬੱਚਿਆਂ ਦੀ ਮਾਂ ਪੁੱਜੀ ਆਸ਼ਿਕ ਨੂੰ ਮਿਲਣ, ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

2/16/2021 2:38:41 AM

ਲੁਧਿਆਣਾ, (ਰਿਸ਼ੀ)– ਮਨਜੀਤ ਨਗਰ 'ਚ ਵੈਲੇਨਟਾਈਨ ਡੇਅ ’ਤੇ 3 ਬੱਚਿਆਂ ਦੀ ਮਾਂ ਆਪਣੇ ਕੁਆਰੇ ਆਸ਼ਿਕ ਦੇ ਘਰ ਦੇ ਬਾਹਰ ਮਿਲਣ ਪੁੱਜ ਗਈ ਪਰ ਜਦ ਆਸ਼ਿਕ ਨੂੰ 1 ਸਾਲ ਪਹਿਲਾਂ ਮਾਂ-ਬਾਪ ਵੱਲੋਂ ਬੇਦਖਲ ਕੀਤੇ ਜਾਣ ਦੀ ਜਾਣਕਾਰੀ ਮਿਲੀ ਤਾਂ ਹੰਗਾਮਾ ਕਰਨ ਲੱਗ ਪਈ। ਤਦ ਭਰਾ ਮੌਕੇ ’ਤੇ ਪੁੱਜਾ ਅਤੇ ਆਜ਼ਾਦ ਨਗਰ ਵਿਚ ਮਾਪੇ ਘਰ ਜਾਣ ਦੇ ਬਹਾਨੇ ਲੈ ਗਿਆ। ਇਸ ਦੌਰਾਨ ਰਸਤੇ ਵਿਚ ਔਰਤ ਨੇ ਆਪਣੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਲਿਆ। ਜਿਸ ਨਾਲ ਲਹੂ-ਲੁਹਾਨ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਆਜ਼ਾਦ ਨਗਰ ਦੀ ਰਹਿਣ ਵਾਲੀ 30 ਸਾਲਾ ਲੜਕੀ ਦਾ ਨੂਰਮਹਿਲ ਵਿਚ ਵਿਆਹ ਹੋਇਆ ਸੀ। ਉਸ ਦੇ 3 ਬੱਚੇ ਹਨ। ਔਰਤ ਦੀ ਅਜ਼ਾਦ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਦੋਸਤੀ ਹੋ ਗਈ। ਜਿਸ ਤੋਂ ਬਾਅਦ ਆਪਣੇ ਸਹੁਰੇ ਘਰੋਂ ਭੱਜ ਕੇ ਮਾਪੇ ਆ ਗਈ। ਲਗਭਗ 1 ਸਾਲ ਪਹਿਲਾਂ ਨੌਜਵਾਨ ਦੇ ਘਰ ਪਤਾ ਲੱਗਣ ’ਤੇ ਦੋਵੇਂ ਧਿਰਾਂ ਦਾ ਆਪਸ ਵਿਚ ਕਾਫੀ ਵਿਵਾਦ ਹੋਇਆ। ਜਿਸ ਪਰਿਵਾਰ ਵਾਲਿਆਂ ਨੇ ਆਪਣੇ ਕੁਆਰੇ ਬੇਟੇ ਨੂੰ ਬੇਦਖਲ ਕਰ ਦਿੱਤਾ ਅਤੇ ਦੋਵੇਂ ਧਿਰਾਂ ਦਾ ਚੌਕੀ ਆਤਮ ਪਾਰਕ ’ਚ ਸਮਝੌਤਾ ਵੀ ਹੋ ਗਿਆ।
ਐਤਵਾਰ ਨੂੰ ਵੈਲੇਨਟਾਈਨ ਡੇਅ ’ਤੇ ਔਰਤ ਅਚਾਨਕ ਆਪਣੇ ਕੁਆਰੇ ਆਸ਼ਿਕ ਦੇ ਘਰ ਪੁੱਜ ਗਈ ਅਤੇ ਨੌਜਵਾਨ ਨੂੰ ਮਿਲਣ ਦਾ ਯਤਨ ਕੀਤਾ। ਇਸ ਦੌਰਾਨ ਹੰਗਾਮਾ ਹੋਣ ’ਤੇ ਮੌਕੇ ’ਤੇ ਪੁੱਜੀ ਔਰਤ ਦਾ ਭਰਾ ਉਸ ਨੂੰ ਨਾਲ ਲੈ ਗਿਆ ਪਰ ਰਸਤੇ ’ਚ ਉਸ ਨੇ ਖੁਦ ਅਪਣੀ ਗਰਦਨ ਨੂੰ ਤੇਜ਼ਧਾਰ ਹਥਿਆਰ ਨਾਲ ਕੱਟ ਲਿਆ। ਚੌਕੀ ਬੱਸ ਸਟੈਂਡ ਦੇ ਇੰਚਾਰਜ ਗੁਰਚਰਨ ਸਿੰਘ ਅਨੁਸਾਰ ਪ੍ਰੇਮ ਪ੍ਰਸੰਗ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਹੁਣ ਤੱਕ ਪੁਲਸ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।


Bharat Thapa

Content Editor Bharat Thapa