ਪੰਜਾਬ ਸਰਕਾਰ ਵੱਲੋਂ ''ਵਿਸਾਖੀ ਬੰਪਰ'' ਦੇ ਨਤੀਜਿਆਂ ਦਾ ਐਲਾਨ, 5 ਕਰੋੜ ਦਾ ਨਿਕਲਿਆ ਪਹਿਲਾ ਇਨਾਮ

Tuesday, Apr 20, 2021 - 11:19 AM (IST)

ਪੰਜਾਬ ਸਰਕਾਰ ਵੱਲੋਂ ''ਵਿਸਾਖੀ ਬੰਪਰ'' ਦੇ ਨਤੀਜਿਆਂ ਦਾ ਐਲਾਨ, 5 ਕਰੋੜ ਦਾ ਨਿਕਲਿਆ ਪਹਿਲਾ ਇਨਾਮ

ਚੰਡੀਗੜ੍ਹ : ਪੰਜਾਬ ਰਾਜ ਲਾਟਰੀਜ਼ ਮਹਿਕਮੇ ਨੇ ਸੋਮਵਾਰ ਨੂੰ ਪੰਜਾਬ ਰਾਜ ਡੀਅਰ ਵਿਸਾਖੀ ਬੰਪਰ ਦੇ ਨਤੀਜਿਆਂ ਦਾ ਐਲਾਨ ਕੀਤਾ। ਨਤੀਜਿਆਂ ਦੇ ਐਲਾਨ ਲਈ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਮਹਿਕਮੇ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ 212083 ਨੂੰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਸਿੱਧੀ ਅਦਾਇਗੀ ਸ਼ੁਰੂ, ਇਕ ਹਫ਼ਤੇ ’ਚ 202.69 ਕਰੋੜ ਦਾ ਭੁਗਤਾਨ

ਉਨ੍ਹਾਂ ਅੱਗੇ ਦੱਸਿਆ ਕਿ 10 ਟਿਕਟਾਂ (  ਨੰਬਰ : 086168, 196892, 402547, 529248, 529646, 613311, 667229, 675227, 888093, 975165 ) ਨੂੰ 11-11 ਲੱਖ ਰੁਪਏ ਦਾ ਦੂਜਾ ਇਨਾਮ ਮਿਲਿਆ ਹੈ। ਬੁਲਾਰੇ ਨੇ ਦੱਸਿਆ ਕਿ ਡਰਾਅ ਦੇ ਪੂਰੇ ਨਤੀਜੇ ਪੰਜਾਬ ਰਾਜ ਲਾਟਰੀਜ਼ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਕਹਿਰ ਦਰਮਿਆਨ 'ਟ੍ਰਾਈਸਿਟੀ' 'ਚ ਲਾਇਆ ਗਿਆ ਇਸ ਦਿਨ ਦਾ 'ਲਾਕਡਾਊਨ'

ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ‘ਸਮਰ ਸਪੈਸ਼ਲ -2021 ਬੰਪਰ’ ਸ਼ੁਰੂ ਕਰੇਗੀ, ਜਿਸ ਦਾ ਪਹਿਲਾ ਇਨਾਮ 5 ਕਰੋੜ ਰੁਪਏ ਦਾ ਹੋਵੇਗਾ ਜੋ ਕਿ ਦੋ ਜੇਤੂਆਂ ਨੂੰ 2.50 ਕਰੋੜ ਰੁਪਏ (ਪ੍ਰਤੀ ਜੇਤੂ) ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News