ਵੈਕਸੀਨੇਸ਼ਨ ਖ਼ਤਮ ਹੋਣ ਕਰਕੇ ਸ਼ੇਰਪੁਰ ਦਾ ਸੈਂਟਰ ਹੋਇਆ ਬੰਦ
Friday, May 28, 2021 - 10:28 AM (IST)
ਸ਼ੇਰਪੁਰ (ਅਨੀਸ਼): ਇਕ ਪਾਸੇ ਸੂਬਾ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਕਾਰਨ ਵਧ ਤੋਂ ਵਧ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਵੈਕਸੀਨੇਸ਼ਨ ਨਾ ਹੋਣ ਕਰ ਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।ਜ਼ਿਕਰਯੋਗ ਹੈ ਕਿ ਕਸਬਾ ਸ਼ੇਰਪੁਰ ਵਿਖੇ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਵਿਖੇ ਕੋਰੋਨਾ ਵੈਕਸੀਨੇਸ਼ਨ ਸੈਂਟਰ ਖੋਲ੍ਹਿਆ ਗਿਆ ਸੀ ਪਰ ਹੁਣ ਇਸ ਸੈਂਟਰ ’ਚ ਵੈਕਸੀਨੇਸ਼ਨ ਖ਼ਤਮ ਹੋਣ ਕਰ ਕੇ ਪਿਛਲੇ ਦੋ ਦਿਨਾਂ ਤੋਂ ਸੈਂਟਰ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਵਾਦਿਤ ਅਰਦਾਸ ਦੇ ਮਾਮਲੇ ’ਚ ਘਿਰੇ ਭਾਜਪਾ ਆਗੂ ਸੁਖਪਾਲ ਸਰਾਂ ਦਾ ਬਿਆਨ ਆਇਆ ਸਾਹਮਣੇ
ਇਸ ਮੌਕੇ ਚੇਤਨ ਗੋਇਲ ਪੰਚ, ਜਨ ਸਹਾਰਾ ਕਲੱਬ ਦੇ ਆਗੂ ਸੁਸ਼ੀਲ ਗੋਇਲ, ਸਵਰਨਕਾਰ ਸੰਘ ਦੇ ਆਗੂ ਕੁਲਵਿੰਦਰ ਕੁਮਾਰ ਕਾਲਾ ਵਰਮਾ, ਯੂਥ ਆਗੂ ਸਤਿੰਦਰਪਾਲ ਸੋਨੀ , ਵਿਪਨ ਗਰਗ ਅਤੇ ਉਮੇਦ ਕੁਮਾਰ ਨੇ ਦੱਸਿਆ ਕਿ ਇਹ ਸੈਂਟਰ ਜਦੋਂ ਦਾ ਸ਼ੁਰੂ ਕੀਤਾ ਗਿਆ ਹੈ ਉਦੋਂ ਦਾ ਹੀ ਵਿਵਾਦਾਂ ’ਚ ਹੈ , ਕਿਉਂਕਿ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨ ਤੋਂ ਬਾਅਦ ਖਾਲੀ ਹੱਥ ਹੀ ਮੁੜਨਾ ਪੈ ਰਿਹਾ ਸੀ ਅਤੇ ਹੁਣ ਇਹ ਸੈਂਟਰ ਦੇ ਬਾਹਰ ਲਿਖ ਕੇ ਲਾ ਦਿੱਤਾ ਗਿਆ ਹੈ ਕਿ ਕੋਰੋਨਾ ਵੈਕਸੀਨੇਸ਼ਨ ਖਤਮ ਹੋ ਚੁੱਕੀ ਹੈ ।ਵੈਕਸੀਨੇਸ਼ਨ ਦੀ ਘਾਟ ਕਾਰਨ ਸੈਂਟਰ ਬੰਦ ਕਰਨਾ ਪਿਆ ਹੈ ਅਤੇ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ। ਵੈਕਸੀਨੇਸ਼ਨ ਆਉਣ ’ਤੇ ਸੈਂਟਰ ਮੁੜ ਚਾਲੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪਿਓ ਦਾ ਹੋਇਆ ਸਸਕਾਰ ਤਾਂ ਪਿੱਛੋਂ ਪੁੱਤ ਨੇ ਵੀ ਤੋੜਿਆ ਦਮ