ਪਾਲੀਥੀਨ ਦੀ ਵਰਤੋਂ ਬੰਦ ਕਰਨ ਸਬੰਧੀ ਕੀਤਾ ਵਿਚਾਰ-ਵਟਾਂਦਰਾ

Friday, Nov 24, 2017 - 10:41 AM (IST)

ਪਾਲੀਥੀਨ ਦੀ ਵਰਤੋਂ ਬੰਦ ਕਰਨ ਸਬੰਧੀ ਕੀਤਾ ਵਿਚਾਰ-ਵਟਾਂਦਰਾ


ਕੋਟਕਪੂਰਾ (ਨਰਿੰਦਰ, ਭਾਵਿਤ) - ਐੱਸ. ਡੀ. ਐੱਮ. ਡਾ. ਮਨਦੀਪ ਕੌਰ ਵੱਲੋਂ ਅੱਜ ਨਗਰ ਕੌਂਸਲ ਵਿਖੇ ਸ਼ਹਿਰ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਆਲ ਇੰਡੀਆ ਰਿਟੇਲਰਜ਼ ਫ਼ੈੱਡਰੇਸ਼ਨ ਦੇ ਪ੍ਰਧਾਨ ਓਂਕਾਰ ਗੋਇਲ ਅਤੇ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਮਨੋਹਰ ਸਿੰਘ ਕਾਲੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਦੁਕਾਨਦਾਰਾਂ ਨੇ ਹਿੱਸਾ ਲਿਆ। 
ਮੀਟਿੰਗ ਦੌਰਾਨ ਰਾਜ ਕੁਮਾਰ ਗਰਗ, ਸੁਰਿੰਦਰ ਸਿੰਘ ਬਰੀਵਾਲਾ, ਕ੍ਰਿਸ਼ਨ ਸਿੰਗਲਾ, ਮਨਤਾਰ ਸਿੰਘ ਮੱਕੜ, ਨਰੇਸ਼ ਮਿੱਤਲ, ਵਿਨੋਦ ਬਾਂਸਲ, ਵਿੱਪਨ ਬਿੱਟੂ, ਰਵੀ ਕਾਲੜਾ, ਰਜੀਵ ਮਲਿਕ ਅਤੇ ਗੁਰਲਾਲ ਲਾਲੀ ਨੇ ਪਾਲੀਥੀਨ ਬੈਗ ਦੀ ਵਰਤੋਂ ਘੱਟ ਕਰਨ, ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਸਬੰਧੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਐੱਸ. ਡੀ. ਐੱਮ. ਡਾ. ਮਨਦੀਪ ਕੌਰ ਨੇ ਲੋਕਾਂ ਨੂੰ ਪਾਲੀਥੀਨ ਬੈਗ ਦੀ ਵਰਤੋਂ ਨਾ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜੇਕਰ ਪਾਲੀਥੀਨ ਬੈਗ ਦੀ ਅਸੀਂ ਵਰਤੋਂ ਬੰਦ ਕਰ ਦੇਵਾਂਗੇ ਤਾਂ ਇਨ੍ਹਾਂ ਦੀ ਸਪਲਾਈ ਵੀ ਆਪਣੇ-ਆਪ ਬੰਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕੂੜਾ ਡੰਪ ਕਰਨ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਅਤੇ ਇਸ ਦੇ ਹੱਲ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਨਵੇਂ ਬਣੇ ਨੈਸ਼ਨਲ ਹਾਈਵੇ ਤੋਂ ਕੋਟਕਪੂਰਾ ਅੰਦਰ ਦਾਖਲ ਹੋਣ ਵਾਲੇ ਰਸਤਿਆਂ, ਨਵੀਂ ਦਾਣਾ ਮੰਡੀ ਵਿਚ ਖੜ੍ਹਦੇ ਟਰੱਕਾਂ ਅਤੇ ਪ੍ਰੇਮ ਨਗਰ ਵਿਖੇ ਲੱਕੜ ਕੰਡੇ ਕੋਲ ਖੜ੍ਹਦੀਆਂ ਟਰਾਲੀਆਂ ਨਾਲ ਰਸਤਾ ਬੰਦ ਹੋਣ ਸਬੰਧੀ ਮਸਲੇ ਵੀ ਵਿਚਾਰੇ ਗਏ।  ਇਸ ਸਮੇਂ ਰੈਡੀਮੇਡ ਐਸੋਸੀਏਸ਼ਨ ਦੇ ਪ੍ਰਧਾਨ ਮਨਤਾਰ ਸਿੰਘ ਮੱਕੜ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਐਡਵੋਕੇਟ ਵਿਨੋਦ ਬਾਂਸਲ ਵੱਲੋਂ ਕੂੜਾ ਸੁੱਟਣ ਲਈ ਡਸਟਬਿਨ ਬਣਾ ਕੇ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਕਾਰਜਸਾਧਕ ਅਫ਼ਸਰ ਗਰੀਸ਼ ਵਰਮਾ, ਐੱਸ. ਐੱਚ. ਓ. ਥਾਣਾ ਸਿਟੀ ਚਰਨਜੀਤ ਕੌਰ ਹਾਜ਼ਰ ਸਨ।


Related News