ਪੰਜਾਬ ''ਚ 1.54 ਲੱਖ ਵੋਟਰਾਂ ਨੇ ਕੀਤੀ ਸੀ ਨੋਟਾ ਦੀ ਵਰਤੋਂ

05/24/2019 1:51:03 PM

ਚੰਡੀਗੜ੍ਹ (ਸ਼ਰਮਾ) : ਲੋਕ ਸਭਾ ਚੋਣਾਂ 'ਚ ਬੇਸ਼ੱਕ ਦੇਸ਼ ਦੇ ਵੋਟਰਾਂ ਨੇ ਐੱਨ. ਡੀ. ਏ. 'ਤੇ ਭਾਰੀ ਵਿਸ਼ਵਾਸ ਜਤਾਇਆ ਹੈ ਪਰ ਪੰਜਾਬ ਦੇ 1,53,913 ਵੋਟਰਾਂ ਨੇ ਕਿਸੇ ਵੀ ਉਮੀਦਵਾਰ 'ਤੇ ਵਿਸ਼ਵਾਸ ਨਾ ਜਤਾਉਂਦਿਆਂ 'ਨੋਟਾ' ਦੀ ਵਰਤੋਂ ਕੀਤੀ ਹੈ। ਸਾਲ 2014 ਦੀਆਂ ਪਿਛਲੀਆਂ ਚੋਣਾਂ 'ਚ ਸੂਬੇ ਦੇ 58,754 ਵੋਟਰਾਂ ਨੇ ਕਿਸੇ ਵੀ ਉਮੀਦਵਾਰ 'ਤੇ ਵਿਸ਼ਵਾਸ ਨਾ ਜਤਾਉਂਦਿਆਂ 'ਨੋਟਾ' ਬਟਨ ਨੂੰ ਦਬਾਇਆ ਸੀ। ਫਰੀਦਕੋਟ ਸੰਸਦੀ ਖੇਤਰ 'ਚ ਇਸ ਵਾਰ ਸਭ ਤੋਂ ਜ਼ਿਆਦਾ 19,053 ਵੋਟਰਾਂ ਨੇ ਨੋਟਾ ਦਾ ਪ੍ਰਯੋਗ ਕੀਤਾ ਹੈ। ਹਾਲਾਂਕਿ ਪਿਛਲੀਆਂ ਚੋਣਾਂ 'ਚ ਫਿਰੋਜ਼ਪੁਰ ਸੰਸਦੀ ਖੇਤਰ 'ਚ ਸਭ ਤੋਂ ਜ਼ਿਆਦਾ 7685 ਵੋਟਰਾਂ ਨੇ ਨੋਟਾ ਦਾ ਪ੍ਰਯੋਗ ਕੀਤਾ ਸੀ ਪਰ ਇਸ ਵਾਰ ਇਸ ਖੇਤਰ ਦੇ 14891 ਵੋਟਰਾਂ ਨੇ ਕਿਸੇ ਵੀ ਉਮੀਦਵਾਰ 'ਤੇ ਵਿਸ਼ਵਾਸ ਨਹੀਂ ਜਤਾਇਆ। ਪਿਛਲੀਆਂ ਚੋਣਾਂ 'ਚ ਅੰਮ੍ਰਿਤਸਰ ਸੰਸਦੀ ਖੇਤਰ 'ਚ ਜਿਥੇ 2533 ਵੋਟਰਾਂ ਨੇ ਨੋਟਾ ਦਾ ਪ੍ਰਯੋਗ ਕੀਤਾ ਸੀ, ਉਥੇ ਹੀ ਇਸ ਵਾਰ ਇਸ ਖੇਤਰ 'ਚ 8713 ਵੋਟਰਾਂ ਨੇ ਕਿਸੇ ਵੀ ਉਮੀਦਵਾਰ 'ਤੇ ਵਿਸ਼ਵਾਸ ਨਹੀਂ ਜਤਾਇਆ। ਰਾਜ ਦੀਆਂ 13 ਸੰਸਦੀ ਖੇਤਰਾਂ 'ਚ ਸਭ ਤੋਂ ਘੱਟ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੀ ਸੂਚੀ 'ਚ ਅੰਮ੍ਰਿਤਸਰ ਸੰਸਦੀ ਖੇਤਰ ਤੋਂ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਮੈਦਾਨ 'ਚ ਉਤਰੇ ਚੰਦ ਕੁਮਾਰ ਦਾ ਨਾਮ ਸਭ ਤੋਂ ਪਹਿਲੇ ਨੰਬਰ 'ਤੇ ਹੈ। ਚੰਦ ਕੁਮਾਰ ਨੂੰ ਸਿਰਫ 233 ਵੋਟਾਂ ਪਈਆਂ ਹਨ।

ਸੰਸਦੀ ਖੇਤਰ ਅਨੁਸਾਰ ਨੋਟਾ ਦੀ ਇਸ ਤਰ੍ਹਾਂ ਹੋਈ ਵਰਤੋਂ :


ਸੰਸਦੀ ਖੇਤਰ
     ਨੋਟਾ
ਅੰਮ੍ਰਿਤਸਰ 8713
ਸ੍ਰੀ ਅਨੰਦਪੁਰ ਸਾਹਿਬ
17135
ਬਠਿੰਡਾ   13323
ਫਰੀਦਕੋਟ   19053
ਫ਼ਤਿਹਗੜ੍ਹ ਸਾਹਿਬ  12976
ਫਿਰੋਜ਼ਪੁਰ 14891
ਗੁਰਦਾਸਪੁਰ 9474
 
ਹੁਸ਼ਿਆਰਪੁਰ 12868
ਜਲੰਧਰ 12324
ਖਡੂਰ ਸਾਹਿਬ  5082
ਲੁਧਿਆਣਾ  10538
ਪਟਿਆਲਾ 11110
ਸੰਗਰੂਰ 6426
ਕੁਲ   153913

                
              

       


             
 


Anuradha

Content Editor

Related News