ਸਿੱਖਾਂ ਨੂੰ ਸ਼ਾਮਲ ਕਰਨ ਲਈ ਅਮਰੀਕੀ ਹਵਾਈ ਫੌਜ ਨੇ ''ਡ੍ਰੈਸ ਕੋਡ'' ''ਚ ਕੀਤਾ ਬਦਲਾਅ
Friday, Feb 21, 2020 - 11:14 PM (IST)
ਵਾਸ਼ਿੰਗਟਨ - ਅਮਰੀਕੀ ਹਵਾਈ ਫੌਜ ਨੇ ਸਿੱਖਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਡ੍ਰੈਸ ਕੋਡ ਵਿਚ ਬਦਲਾਅ ਕੀਤਾ ਹੈ ਤਾਂ ਜੋ ਇਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਫੋਰਸ ਵਿਚ ਸ਼ਾਮਲ ਵਿਚ ਕਿਸੇ ਅੱਡ਼ਚਣ ਦਾ ਸਾਹਮਣਾ ਨਾ ਕਰਨਾ ਪਵੇ।
ਹਵਾਈ ਫੌਜ ਦੀ ਨਵੀਂ ਨੀਤੀ ਨੂੰ 7 ਫਰਵਰੀ ਨੂੰ ਆਖਰੀ ਰੂਪ ਦਿੱਤਾ ਗਿਆ। ਨਾਗਰਿਕ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ 'ਸਿੱਖ ਕੋਆਲਿਸ਼ਨ' ਨੇ ਆਖਿਆ ਕਿ ਕਿਸੇ ਵੀ ਸਿੱਖ-ਅਮਰੀਕੀ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਅਤੇ ਆਪਣੇ ਕਰੀਅਰ ਦੀਆਂ ਖਾਹਿਸ਼ਾਂ ਵਿਚਾਲੇ ਚੋਣ ਨਹੀਂ ਕਰਨੀ ਚਾਹੀਦੀ। ਸੰਸਥਾ ਨੇ ਆਖਿਆ ਕਿ ਹਵਾਈ ਫੌਜ ਵਿਚ ਨੀਤੀਗਤ ਬਦਲਾਅ ਉਸ ਦੇ ਅਭਿਆਨ ਦਾ ਨਤੀਜਾ ਹੈ ਜੋ ਉਸ ਨੇ 2009 ਵਿਚ ਸ਼ੁਰੂ ਕੀਤਾ ਸੀ।