ਰੇਲ ਪਟੜੀਆਂ ਦੇ ਨੇੜੇ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਫੈਲੀ ਸਨਸਨੀ

Tuesday, Oct 06, 2020 - 05:59 PM (IST)

ਰੇਲ ਪਟੜੀਆਂ ਦੇ ਨੇੜੇ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਫੈਲੀ ਸਨਸਨੀ

ਜਲੰਧਰ (ਵਰੁਣ): ਅਰਬਨ ਸਟੇਟ ਦੀ ਰੇਲ ਪਟੜੀਆਂ ਦੇ ਕੰਢੇ ਇਕ ਦਰੱਖਤ 'ਤੇ ਲਾਸ਼ ਲਟਕਦੀ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮੌਕੇ 'ਤੇ ਥਾਣਾ ਸੱਤ ਦੀ ਪੁਲਸ ਪਹੁੰਚੀ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਮ੍ਰਿਤਕ ਦੀ ਪਛਾਣ ਕੁਮਾਰ ਨਿਵਾਸੀ ਗ੍ਰੀਨ ਐਵਨਿਊ ਮੂਲ ਨਿਵਾਸੀ ਯੂ.ਪੀ. ਹੈ।

ਇਹ ਵੀ ਪੜ੍ਹੋ : ਸਾਬਕਾ ਫ਼ੌਜੀ ਨੇ ਦਿੱਤਾ ਖੌਫ਼ਨਾਕ ਵਾਰਦਾਤ ਨੂੰ ਅੰਜਾਮ, ਹਾਲਤ ਦੇਖ ਭਰਾ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਮ੍ਰਿਤਕ ਦੀ ਇਕ ਵਿਅਕਤੀ ਦੇ ਨਾਲ ਕਹਾਸੁਣੀ ਹੋਈ ਸੀ, ਜਿਸ ਨੇ ਪਵਨ ਦਾ ਮੋਬਾਇਲ ਖੋਹ ਲਿਆ ਅਤੇ ਸਿਮ ਕਾਰਡ ਆਪਣੇ ਕੋਲ ਰੱਖ ਕੇ ਮੋਬਾਇਲ ਦੇ ਦਿੱਤਾ। ਉਸ ਨੇ ਪਵਨ ਨੂੰ ਧਮਕਾਇਆ ਵੀ ਸੀ, ਜਿਸ ਦੇ ਕਾਰਨ ਉਹ ਪਰੇਸ਼ਾਨ ਸੀ ਇਸ ਤੋਂ ਪਰੇਸ਼ਾਨ ਹੋ ਕੇ ਪਵਨ ਨੇ ਸੁਸਾਇਡ ਕਰ ਲਿਆ। ਥਾਣਾ ਸੱਤ ਦੀ ਪੁਲਸ ਨੇ ਲੋਕਾਂ ਦੀ ਮਦਦ ਦੇ ਨਾਲ ਦਰੱਖਤ ਤੋਂ ਲਟਕਦੀ ਹੋਈ ਲਾਸ਼ ਨੂੰ ਉਤਾਰਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Shyna

Content Editor

Related News