5 ਹਜ਼ਾਰ ਰੁਪਏ ਦੀ ਚੋਰੀ ਦੇ ਇਲਜ਼ਾਮ ਤੋਂ ਪਰੇਸ਼ਾਨ ਨੌਜਵਾਨ ਨੇ ਮਾਰੀ ਦਰਿਆ ’ਚ ਛਾਲ, ਭਾਲ ਜਾਰੀ
Monday, Aug 29, 2022 - 07:27 PM (IST)
ਤਰਨਤਾਰਨ (ਵਿਜੇ) - ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਵਿਖੇ ਇਕ ਨੌਜਵਾਨ ਨੇ ਪੰਜ ਹਜ਼ਾਰ ਰੁਪਏ ਦੀ ਚੋਰੀ ਦਾ ਇਲਜ਼ਾਮ ਲਾਏ ਜਾਣ ਤੋਂ ਦੁਖੀ ਹੋਕੇ ਦਰਿਆ ਬਿਆਸ ’ਚ ਛਾਲ ਮਾਰੀ ਦਿੱਤੀ। ਘਟਨਾ ਦਾ ਪਤਾ ਲੱਗਣ ’ਤੇ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਨੌਜਵਾਨ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਚੋਗਾਵਾਂ ’ਚ ਵਾਪਰੀ ਵੱਡੀ ਵਾਰਦਾਤ: ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪੁਲਸ ਨੂੰ ਦਿੱਤੇ ਬਿਆਨ ਵਿੱਚ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸਦੇ ਦੋ ਮੁੰਡੇ ਹਨ। ਵੱਡੇ ਮੁੰਡੇ ਗੁਰਲਾਲ ਸਿੰਘ ਦੀ ਉਮਰ 23 ਸਾਲ ਦੇ ਕਰੀਬ ਹੈ। 23 ਤਰੀਖ਼ ਨੂੰ ਗੁਰਲਾਲ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਘਰ ਗਿਆ ਸੀ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਗੁਰਲਾਲ ਸਿੰਘ ਉਪਰ ਗੋਲਕ ਚੋਰੀ ਕਰਨ ਦਾ ਇਲਜਾਮ ਲਗਾਇਆ ਅਤੇ ਅਗਲੇ ਦਿਨ ਸਾਡੇ ਘਰ ਉਲਾਂਭਾ ਦੇਣ ਆਏ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਗੁਰਲਾਲ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਤੋਂ ਬਾਅਦ ਗੁਰਲਾਲ ਸਿੰਘ ਘਰ ਨਹੀਂ ਆਇਆ।
ਪੜ੍ਹੋ ਇਹ ਵੀ ਖ਼ਬਰ: ਸਿਗਰਟਨੋਸ਼ੀ ਕਰਨੋਂ ਮਨ੍ਹਾ ਕਰਨ ’ਤੇ ਅੰਮ੍ਰਿਤਧਾਰੀ ਸਿੱਖ ਦਾ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਕੰਨ!
ਉਨ੍ਹਾਂ ਦੱਸਿਆ ਕਿ ਮੈਨੂੰ ਪਤਾ ਲੱਗਾ ਕਿ 25 ਤਰੀਖ਼ ਨੂੰ ਸ਼ਾਮ 6.30 ਵਜੇ ਦੇ ਕਰੀਬ ਗੁਰਲਾਲ ਸਿੰਘ ਨੂੰ ਅੰਮ੍ਰਿਤਪਾਲ ਸਿੰਘ, ਧਰਮਜੀਤ ਸਿੰਘ, ਵੀਰੂ ਅਤੇ ਜਸਕਰਨ ਸਿੰਘ ਪੈਦਲ ਭਜਾ ਕੇ ਬਾਬਾ ਸ਼ਾਹ ਹੁਸੈਨ ਵਾਲੇ ਪਾਸੇ ਦਰਿਆ ਕੋਲ ਲੈ ਗਏ। ਇਸ ਦੌਰਾਨ ਗੁਰਲਾਲ ਸਿੰਘ ਨੇ ਡਰ ਦੇ ਮਾਰੇ ਦਰਿਆ ਬਿਆਸ ਵਿੱਚ ਛਾਲ ਮਾਰ ਦਿੱਤੀ। ਗੁਰਲਾਲ ਸਿੰਘ ਨੂੰ ਤੈਰਨਾ ਨਾ ਆਉਂਦਾ ਹੋਣ ਕਰਨ ਗੁਰਲਾਲ ਸਿੰਘ ਦਰਿਆ ਬਿਆਸ ਵਿੱਚ ਡੁੱਬ ਗਿਆ। ਥਾਣਾ ਮੁਖੀ ਰਾਜਿੰਦਰ ਸਿੰਘ ਨੇ ਆਖਿਆ ਕਿ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਲਾਸ਼ ਮਿਲਣ ਦੇ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।