ਪਾਰਟੀ ਦੀਆਂ ਮਜਬੂਰੀਆਂ ਤੋਂ ਉੱਚੇ ਉੱਠ ਕੇ ਲਖੀਮਪੁਰ ਖੀਰੀ ਮਾਮਲੇ ''ਤੇ ਯੂ.ਪੀ ਸਰਕਾਰ ਦੇਵੇ ਇਨਸਾਫ : ਬਾਦਲ (ਵੀਡੀਓ)

10/06/2021 10:25:40 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਅੰਮ੍ਰਿਤਸਰ ਪਹੁੰਚੇ ਜਿਥੇ ਉਨ੍ਹਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਖੀਮਪੁਰ ਖੀਰੀ ਘਟਨਾ ਦੀ ਨਿੰਦਾ ਕੀਤੀ ਅਤੇ ਇਸ ਨੂੰ ਇਕ ਦੁਖਦਾਇਕ ਘਟਨਾ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਨਤਾ ਤੁਹਾਡੇ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਮਜਬੂਰੀਆਂ ਤੋਂ ਉੱਚੇ ਉੱਠ ਕੇ ਜਨਤਾ ਨਾਲ ਇਨਸਾਫ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ- ਟਰਾਂਸਪੋਰਟ ਵਿਭਾਗ ਦੀਆਂ ਨਿੱਜੀ ਕੰਪਨੀਆਂ 'ਤੇ ਵੱਡੀ ਕਾਰਵਾਈ, ਬਿਨਾਂ ਟੈਕਸ ਚਲ ਰਹੀਆਂ 15 ਬੱਸਾਂ ਜ਼ਬਤ
ਬਾਦਲ ਨੇ ਅੱਗੇ ਕਿਹਾ ਕਿ ਯੂ.ਪੀ. ਸਰਕਾਰ ਹਾਲੇ ਤੱਕ ਲਖੀਮਪੁਰ ਖੀਰੀ ਘਟਨਾ 'ਚ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਕਰ ਸਕੀ ਹੈ, ਇਸ ਨੂੰ ਦੇਖ ਕੇ ਤਾਂ ਇਹ ਹੀ ਲੱਗ ਰਿਹਾ ਹੈ ਕਿ ਯੂ.ਪੀ. ਸਰਕਾਰ ਇਸ ਮਸਲੇ 'ਤੇ ਇਨਸਾਫ ਨਹੀਂ ਕਰਨਾ ਚਾਹੁੰਦੀ। 

ਇਹ ਵੀ ਪੜ੍ਹੋ- DGP ਵੱਲੋਂ ਪੁਲਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਜੱਦੀ ਜ਼ਿਲ੍ਹੇ-ਯੂਨਿਟਾਂ 'ਚ ਵਾਪਸ ਰਿਪੋਰਟ ਕਰਨ ਦੇ ਹੁਕਮ
ਕਾਂਗਰਸ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲਖੀਮਪੁਰ ਖੀਰੀ ਪ੍ਰਿਯੰਕਾਂ ਗਾਂਧੀ ਨੂੰ ਛਡਾਉਣ ਲਈ ਜਾ ਰਿਹੇ ਹਨ, ਉਨ੍ਹਾਂ ਦਾ ਕਿਸੇ ਕਿਸਾਨੀ ਅੰਦੋਲਨ ਜਾਂ ਲਖੀਮਪੁਰ ਖੀਰੀ 'ਚ ਹੋਈ ਘਟਨਾ ਨਾਲ ਕੋਈ ਮਤਲਬ ਨਹੀਂ, ਉਹ ਤਾਂ ਪ੍ਰਿਯੰਕਾ ਨੂੰ ਮੰਤਰੀ ਬਣਾਉਣ ਲਈ ਪ੍ਰਿਯੰਕਾ ਛਡਾਓ ਮੁਹਿੰਮ ਚਲਾ ਰਹੇ ਹਨ। 


Bharat Thapa

Content Editor

Related News